ਮੁੰਬਈ- ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਇੱਕ ਗਾਇਕ ਜਾਂ ਅਦਾਕਾਰ ਹੀ ਨਹੀਂ, ਸਗੋਂ ਇੱਕ ਗਲੋਬਲ ਆਈਕਨ ਹਨ। ਭਾਵੇਂ ਉਹ ਲਾਈਵ ਪੇਸ਼ਕਾਰੀ ਦਿੰਦੇ ਹੋਣ ਜਾਂ ਰੈੱਡ ਕਾਰਪੇਟ 'ਤੇ, ਉਹ ਹਰ ਅੰਦਾਜ਼ ਵਿੱਚ ਛਾਅ ਜਾਂਦੇ ਹਨ। ਦਿਲਜੀਤ ਨੇ ਹਾਲ ਹੀ ਵਿੱਚ ਮੇਟ ਗਾਲਾ ਵਿੱਚ ਮਹਾਰਾਜਾ ਦੇ ਅਵਤਾਰ ਵਿੱਚ ਡੈਬਿਊ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ, ਮੇਟ ਗਾਲਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਿਲਜੀਤ ਵੈਨਿਟੀ ਵੈਨ ਵਿਚ ਡਿਜ਼ਾਈਨਰ ਪ੍ਰਬਲ ਗੁਰੰਗ, ਹਾਲੀਵੁੱਡ ਪੌਪ ਸਟਾਰ ਸ਼ਕੀਰਾ, ਗਾਇਕਾ ਨਿਕੋਲ ਸ਼ੇਰਜ਼ਿੰਗਰ ਅਤੇ ਅਦਾਕਾਰਾ ਟੇਸਾ ਥਾਮਸਨ ਨਾਲ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ: ਪਾਕਿ 'ਚ ਭਾਰਤ ਦੀ ਏਅਰ ਸਟ੍ਰਾਈਕ ਨਾਲ ਬਾਲੀਵੁੱਡ 'ਚ ਗੂੰਜਿਆ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਕੀਰਾ ਆਪਣੀ ਡਰੈੱਸ ਠੀਕ ਕਰਵਾ ਰਹੀ ਹੈ ਤਾਂ ਉਥੇ ਹੀ ਨਿਕੋਲ ਉਨ੍ਹਾਂ ਦੀ ਅਤੇ ਹੋਰ ਸਾਰਿਆਂ ਦੀ ਵੀਡੀਓ ਬਣਾ ਰਹੀ ਹੈ। ਇਸੇ ਦੌਰਾਨ ਨਿਕੋਲ, ਦਿਲਜੀਤ ਵੱਲ ਕੈਮਰਾ ਘੁੰਮਾਉਂਦੀ ਹੈ, ਜੋ ਕਿ ਫੋਨ ਵਿਚ ਬਿਜ਼ੀ ਵਿਖਾਈ ਦੇ ਰਹੇ ਹਨ। ਜਦੋਂ ਨਿਕੋਲ ਨੇ ਦਿਲਜੀਤ ਤੋਂ ਪੁੱਛਿਆ ਕਿ ਉਹ ਆਪਣੇ ਫੋਨ 'ਤੇ ਕੀ ਕਰ ਰਹੇ ਹਨ, ਤਾਂ ਗਾਇਕ ਨੇ ਉਨ੍ਹਾਂ ਨੂੰ ਆਪਣਾ ਮੋਬਾਈਲ ਦਿਖਾਇਆ ਜਿਸ ਵਿੱਚ ChatGPT ਖੁੱਲ੍ਹਾ ਹੋਇਆ ਸੀ। ਨਿਕੋਲ ਨੇ ਹੈਰਾਨੀ ਨਾਲ ਪੁੱਛਿਆ ਕਿ ਉਹ ਇਸਨੂੰ ਕਿਉਂ ਵਰਤ ਰਹੇ ਹਨ, ਜਿਸ ਦਾ ਦਿਲਜੀਤ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ, "ਮੈਂ ਮੇਟ ਗਾਲਾ ਤੋਂ ਪਹਿਲਾਂ ਅੰਗਰੇਜ਼ੀ ਸਿੱਖ ਰਿਹਾ ਹਾਂ, ਮੇਰੀ ਅੰਗਰੇਜ਼ੀ ਥੋੜ੍ਹੀ ਕਮਜ਼ੋਰ ਹੈ।" ਇਹ ਜਵਾਬ ਸੁਣ ਕੇ ਸ਼ਕੀਰਾ ਅਤੇ ਨਿਕੋਲ ਦੋਵੇਂ ਉੱਚੀ-ਉੱਚੀ ਹੱਸਣ ਲੱਗ ਪਈਆਂ।
ਇਹ ਵੀ ਪੜ੍ਹੋ: "ਪੰਜਾਬੀ ਆ ਗਏ ਓਏ", ਮੇਟ ਗਾਲਾ 2025 ਤੋਂ ਦੋਸਾਂਝਾਵਾਲੇ ਦੀ ਮਹਾਰਾਜਾ ਵਾਲੀ ਲੁੱਕ ਆਈ ਸਾਹਮਣੇ
ਇੱਥੇ ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਮੇਟ ਗਾਲਾ 2025 ਵਿੱਚ ਸ਼ਾਮਲ ਹੋ ਕੇ ਆਪਣੇ ਗ੍ਰਹਿ ਰਾਜ ਪੰਜਾਬ ਅਤੇ ਸਿੱਖ ਧਰਮ ਪ੍ਰਤੀ ਸਨਮਾਨ ਪ੍ਰਗਟ ਕੀਤਾ। ਉਹ ਸਫੈਦ ਪਹਿਰਾਵੇ ਵਿੱਚ ਤਲਵਾਰ ਅਤੇ ਪੱਗ ਬੰਨ੍ਹ ਕੇ ਇਵੈਂਟ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਆਪਣੇ ਗੀਤਾਂ ਲਈ ਮਸ਼ਹੂਰ ਦੋਸਾਂਝ ਨੇ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੰਗ ਦੁਆਰਾ ਡਿਜ਼ਾਈਨ ਕੀਤਾ ਤਹਿਮਤ ਵੀ ਪਹਿਨਿਆ ਸੀ।
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਇਹ ਮਸ਼ਹੂਰ ਅਦਾਕਾਰਾ ਬਣੀ ਕੁਆਰੀ ਮਾਂ, ਕ੍ਰਿਕਟਰ ਨਾਲ ਅਫੇਅਰ ਮਗਰੋਂ ਹੋਈ ਬੇਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਟ ਗਾਲਾ ਡੈਬਿਊ 'ਤੇ ਸ਼ਾਹਰੁਖ ਦੀ ਪਹਿਲੀ ਪ੍ਰਤੀਕਿਰਿਆ, 'ਮੈਨੂੰ ਰਾਜਾ ਵਰਗਾ ਮਹਿਸੂਸ ਕਰਵਾਇਆ'
NEXT STORY