ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਨੇ ਪਿਛਲੇ ਸਾਲ ‘ਜੋਗੀ’ ਤੇ ‘ਬਾਬੇ ਭੰਗੜਾ ਪਾਉਂਦੇ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। ਹਾਲ ਹੀ ’ਚ ਉਹ ਗਾਇਕ ਚਮਕੀਲਾ ਦੀ ਬਾਇਓਪਿਕ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਇਮਤਿਆਜ਼ ਅਲੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।
ਹੁਣ ਦਿਲਜੀਤ ਦੀ ਇਕ ਹੋਰ ਬਾਲੀਵੁੱਡ ਫ਼ਿਲਮ ਦੀ ਜਾਣਕਾਰੀ ਸਾਹਮਣੇ ਆਈ ਹੈ। ਦਿਲਜੀਤ ਦੀ ਇਸ ਬਾਲੀਵੁੱਡ ਫ਼ਿਲਮ ਦਾ ਨਾਂ ‘ਦਿ ਕਰਿਊ’ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਨਾਲ ਕੰਮ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ
ਫ਼ਿਲਮ ਦੀ ਕਹਾਣੀ ਏਅਰਲਾਈਨ ਇੰਡਸਟਰੀ ’ਤੇ ਆਧਾਰਿਤ ਹੈ, ਜਿਸ ਦੀ ਸ਼ੂਟਿੰਗ ਮਾਰਚ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਵੇਗੀ।
![PunjabKesari](https://static.jagbani.com/multimedia/11_26_150109430dil-ll.jpg)
ਦੱਸ ਦੇਈਏ ਕਿ ‘ਦਿ ਕਰਿਊ’ ਫ਼ਿਲਮ ਨੂੰ ਏਕਤਾ ਕਪੂਰ ਤੇ ਰਿਆ ਕਪੂਰ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਖਰੀ ਵਾਰ ਫ਼ਿਲਮ ‘ਵੀਰੇ ਦੀ ਵੈਡਿੰਗ’ ਨੂੰ ਪ੍ਰੋਡਿਊਸ ਕੀਤਾ ਸੀ। ‘ਦਿ ਕਰਿਊ’ ਨੂੰ ਰਾਜੇਸ਼ ਕ੍ਰਿਸ਼ਨਾ ਡਾਇਰੈਕਟ ਕਰਨਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਹਿਨਾਜ਼ ਕੌਰ ਗਿੱਲ ਨੇ ਸ਼ਾਹਿਦ ਕਪੂਰ ਨਾਲ ਕੀਤੀ ਖ਼ੂਬ ਮਸਤੀ, ਤਸਵੀਰਾਂ ਵਾਇਰਲ
NEXT STORY