ਮੁੰਬਈ (ਬਿਊਰੋ)– ਸੰਦੀਪ ਰੈੱਡੀ ਵਾਂਗਾ ਦੀ ‘ਐਨੀਮਲ’ ਨੇ ਬਾਕਸ ਆਫਿਸ ’ਤੇ ਹਲਚਲ ਮਚਾ ਦਿੱਤੀ ਹੈ। ਸਿਰਫ਼ ਦੋ ਹਫ਼ਤਿਆਂ ’ਚ ਫ਼ਿਲਮ ਨੇ ਦੁਨੀਆ ਭਰ ’ਚੋਂ ਲਗਭਗ 800 ਕਰੋੜ ਰੁਪਏ ਕਮਾ ਲਏ ਹਨ। ਸਾਰੇ ਵਿਵਾਦਾਂ ਦੇ ਬਾਵਜੂਦ ਇਹ ਫ਼ਿਲਮ ਇਸ ਸਾਲ ਦੀਆਂ ਸੁਪਰਹਿੱਟ ਫ਼ਿਲਮਾਂ ’ਚੋਂ ਇਕ ਹੈ। ਅਦਾਕਾਰ ਇੰਟਰਵਿਊ ’ਚ ਫ਼ਿਲਮ ਦਾ ਬਚਾਅ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ’ਚ ਰਣਬੀਰ ਦੇ ਚਚੇਰੇ ਭਰਾ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਕੇ. ਪੀ. ਸਿੰਘ ਦੀ ਇੰਟਰਵਿਊ ਸਾਹਮਣੇ ਆਈ ਹੈ। ਇਸ ’ਚ ਉਨ੍ਹਾਂ ਨੇ ਫ਼ਿਲਮ ਦੇ ਪਰਦੇ ਦੇ ਪਿੱਛੇ ਦੀ ਗੱਲ ਕੀਤੀ। ਇਸੇ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਸੰਦੀਪ ਸ਼ੂਟ ਦੌਰਾਨ ਮਜ਼ਾਕ ਕਰਨ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਸਨ।
ਯੂਟਿਊਬਰ ਵੰਸ਼ਜ ਸਕਸੈਨਾ ਨਾਲ ਗੱਲਬਾਤ ਕਰਦਿਆਂ ਕੇ. ਪੀ. ਨੇ ਕਿਹਾ, “ਉਹ ਫ਼ਿਲਮ ਦੇ ਹਰ ਸੀਨ ਦੇ ਛੋਟੇ-ਛੋਟੇ ਵੇਰਵਿਆਂ ਤੋਂ ਜਾਣੂ ਸੀ ਤੇ ਉਹ ਸ਼ੂਟਿੰਗ ਦੌਰਾਨ ਵੇਰਵਿਆਂ ’ਚ ਜਾਂਦਾ ਸੀ। ਅਸੀਂ ਦ੍ਰਿਸ਼ਾਂ ਦੌਰਾਨ ਬਿਲਕੁਲ ਵੀ ਮਜ਼ਾਕ ਨਹੀਂ ਕੀਤਾ। ਦੂਰੋਂ ਵੀ ਕੋਈ ਹੱਸਦਾ ਦਿਸਦਾ ਤਾਂ ਗਾਲ੍ਹਾਂ ਕੱਢਦਾ। ਯਾਰ, ਉਹ ਮੈਨੂੰ ਝਿੜਕਦਾ ਸੀ ਪਰ ਝਿੜਕਣਾ ਵੀ ਚੰਗਾ ਲੱਗਦਾ ਹੈ। ਜੇ ਤੁਹਾਨੂੰ ਝਿੜਕਿਆ ਜਾ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਸਿੱਖ ਰਹੇ ਹੋ।’’
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’
ਸੰਦੀਪ ਰੈਡੀ ਵਾਂਗਾ ਦੇ ਸੁਭਾਅ ਬਾਰੇ ਕੇ. ਪੀ. ਨੇ ਕਿਹਾ ਕਿ ਸ਼ੂਟਿੰਗ ਤੋਂ ਇਲਾਵਾ ਸੰਦੀਪ ਬਹੁਤ ਮਸਤੀ ਕਰਨ ਵਾਲਾ ਵਿਅਕਤੀ ਹੈ। ਉਹ ਇੰਨਾ ਗੰਭੀਰ ਨਹੀਂ ਹੈ, ਜਿੰਨਾ ਉਹ ਲੱਗਦਾ ਹੈ। ਉਸ ਨੇ ਦੱਸਿਆ, “ਉਹ ਬਹੁਤ ਗੰਭੀਰ ਦਿਖਾਈ ਦਿੰਦਾ ਹੈ ਪਰ ਉਹ ਨਹੀਂ ਹੈ। ਉਹ ਸ਼ੂਟਿੰਗ ਦੌਰਾਨ ਹੀ ਗੰਭੀਰ ਰਹਿੰਦਾ ਹੈ। ਫਿਰ ਉਸ ਨੂੰ ਚੁਟਕਲੇ ਬਿਲਕੁਲ ਵੀ ਪਸੰਦ ਨਹੀਂ ਹਨ। ਸ਼ੂਟ ਤੋਂ ਬਾਹਰ ਉਹ ਬਹੁਤ ਮਜ਼ੇਦਾਰ ਤੇ ਹੱਸਮੁੱਖ ਵਿਅਕਤੀ ਹੈ।’’
ਕੇ. ਪੀ. ਨੇ ‘ਐਨੀਮਲ’ ਦੇ ਸੰਗੀਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ‘ਸਾਰੀ ਦੁਨੀਆ ਜਲਾ ਦੇਂਗੇ’ ਤੇ ‘ਅਰਜਨ ਵੈਲੀ’ ਵਰਗੇ ਗੀਤ ਸ਼ੂਟ ਤੋਂ ਪਹਿਲਾਂ ਹੀ ਤਿਆਰ ਹੋ ਚੁੱਕੇ ਸਨ। ਵਾਂਗਾ ਨੇ ਸ਼ੂਟਿੰਗ ਦੌਰਾਨ ਵੀ ਇਨ੍ਹਾਂ ਗੀਤਾਂ ਦੀ ਵਰਤੋਂ ਕੀਤੀ ਸੀ ਤਾਂ ਜੋ ਕਲਾਕਾਰ ਸੀਨ ਦੇ ਮੂਡ ’ਚ ਆ ਸਕਣ। ਕੇ. ਪੀ. ਦੇ ਅਨੁਸਾਰ ਇਹ ਸੰਭਵ ਹੈ ਕਿ ਦਰਸ਼ਕਾਂ ਨੂੰ ਫ਼ਿਲਮ ਦੇ ਓ. ਟੀ. ਟੀ. ਸੰਸਕਰਣ ’ਚ ਡਿਲੀਟ ਕੀਤੇ ਗਏ ਦ੍ਰਿਸ਼ ਦੇਖਣ ਦਾ ਮੌਕਾ ਮਿਲੇਗਾ।
‘ਐਨੀਮਲ’ ਅਸਲ ’ਚ 3 ਘੰਟੇ 50 ਮਿੰਟ ਦੀ ਫ਼ਿਲਮ ਸੀ ਪਰ ਫ਼ਿਲਮ ਨੂੰ ਐਡਿਟ ਕੀਤਾ ਗਿਆ ਸੀ ਤੇ ਥੀਏਟਰ ਰਿਲੀਜ਼ ਲਈ ਛੋਟਾ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਓ. ਟੀ. ਟੀ. ਵਰਜ਼ਨ ’ਚ ‘ਐਨੀਮਲ’ ਦਾ ਐਕਸਟੈਂਡਡ ਕੱਟ ਦੇਖਿਆ ਜਾ ਸਕਦਾ ਹੈ। ਬੌਬੀ ਦਿਓਲ ਨੇ ਵੀ ਹਾਲ ਹੀ ’ਚ ਇਕ ਇੰਟਰਵਿਊ ’ਚ ਇਹ ਗੱਲ ਆਖੀ ਸੀ। ਬੌਬੀ ਨੇ ਇਹ ਵੀ ਦੱਸਿਆ ਸੀ ਕਿ ਫ਼ਿਲਮ ’ਚ ਉਸ ਦਾ ਤੇ ਰਣਬੀਰ ਦਾ ਇਕ ਕਿਸਿੰਗ ਸੀਨ ਵੀ ਸ਼ੂਟ ਕੀਤਾ ਗਿਆ ਸੀ ਪਰ ਸੰਦੀਪ ਨੇ ਉਸ ਨੂੰ ਥੀਏਟਰਿਕ ਕੱਟ ਤੋਂ ਬਾਹਰ ਰੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੋਹਿਤ ਜੁਗਰਾਜ ਨੇ ‘ਚਮਕ’ ਨੂੰ 2023 ਦੀ ਸਭ ਤੋਂ ਵੱਡੀ ਸੰਗੀਤਕ ਥ੍ਰਿਲਰ ਸੀਰੀਜ਼ ਬਣਾਇਆ
NEXT STORY