ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੇ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਸੁਖਦੀਪ ਸੁੱਖੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੇ ਭਰਾ ਮਨਪ੍ਰੀਤ ਵਲੋਂ ਸੁਖਦੀਪ ਸੁੱਖੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
ਸੁਖਦੀਪ ਸੁੱਖੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਸੁਖਦੀਪ ਸੁੱਖੀ ਵਲੋਂ ਡਾਇਰੈਕਟ ਕੀਤਾ ਆਖਰੀ ਗੀਤ ‘ਮਿਸਯੂਜ਼’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।
ਦੱਸ ਦੇਈਏ ਕਿ ਸੁਖਦੀਪ ਸੁੱਖੀ ਦੇ ਮਾਤਾ ਜੀ ਦਾ ਅਗਸਤ ’ਚ ਦਿਹਾਂਤ ਹੋਇਆ ਸੀ, ਉਥੇ ਉਨ੍ਹਾਂ ਦੇ ਪਿਤਾ ਦਾ ਅਕਤੂਬਰ ’ਚ ਦਿਹਾਂਤ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਮਾਤਾ-ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਸੁਖਦੀਪ ਸੁੱਖੀ ਟੁੱਟ ਚੁੱਕੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਨੀ ਲਾਂਡਰਿੰਗ ਮਾਮਲੇ 'ਚ ਸੁਣਵਾਈ ਲਈ ਪਟਿਆਲਾ ਹਾਊਸ ਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼
NEXT STORY