ਮੁੰਬਈ- ਦਿਸ਼ਾ ਪਟਾਨੀ ਬਾਲੀਵੁੱਡ ਦੀ ਸਭ ਤੋਂ ਫੈਸ਼ਨੇਬਲ ਅਦਾਕਾਰਾ ਹੈ। ਉਹ ਆਪਣੀ ਡਰੈਸਿੰਗ ਸੈਂਸ ਕਾਰਨ ਹਮੇਸ਼ਾ ਥੋੜੀ ਵੱਖਰੀ ਨਜ਼ਰ ਆਉਂਦੀ ਹੈ। ਭਾਵੇਂ ਉਹ ਪੱਛਮੀ ਜਾਂ ਪਰੰਪਰਾਗਤ ਪਹਿਰਾਵੇ 'ਚ ਹੈ, ਉਹ ਯਕੀਨੀ ਤੌਰ 'ਤੇ ਇਸ 'ਚ ਆਪਣਾ ਗਲੈਮਰ ਜੋੜਦੀ ਹੈ।

ਹਾਲ ਹੀ 'ਚ ਅਦਾਕਾਰ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਬਲੈਕ ਡਰੈੱਸ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।

ਉਸ ਦੀ ਕਾਤਿਲਾਨਾ ਅਦਾਵਾਂ ਫੈਨਜ਼ ਨੂੰ ਉਸ ਦਾ ਦੀਵਾਨਾ ਬਣਾ ਰਹੀਆਂ ਹਨ।ਵੈਸਟਰਨ ਹੋਵੇ ਜਾਂ ਟ੍ਰੈਂਡਿਸ਼ਨਲ ਦਿਸ਼ਾ ਪਟਾਨੀ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ। ਦਿਸ਼ਾ ਨੇ ਇਸ ਡਰੈੱਸ ਦੇ ਨਾਲ ਗੋਲਡਨ ਬਰੈਸਲੇਟ ਪਾਇਆ ਹੋਇਆ ਹੈ। ਉਹ ਘੱਟੋ-ਘੱਟ ਮੇਕਅੱਪ ਨਾਲ ਬਹੁਤ ਪਿਆਰੀ ਲੱਗ ਰਹੀ ਹੈ।

ਦਿਸ਼ਾ ਨੇ ਇਸ ਸ਼ਾਨਦਾਰ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਖੁੱਲ੍ਹ ਕੇ ਕੁਮੈਂਟ ਕਰ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਨੂੰ ਆਖਰੀ ਵਾਰ ਪ੍ਰਭਾਸ ਦੀ ਫਿਲਮ 'ਕਲਕੀ 2898' 'ਚ ਦੇਖਿਆ ਗਿਆ ਸੀ। ਹੁਣ ਉਹ ਸੂਰਿਆ ਦੀ ਫਿਲਮ 'ਕੰਗੂਵਾ' 'ਚ ਨਜ਼ਰ ਆਵੇਗੀ।


ਸ਼ਹਿਨਾਜ਼ ਗਿੱਲ ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ
NEXT STORY