ਮੁੰਬਈ: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਅਪਰਾਧੀ ਬੁੱਧਵਾਰ ਨੂੰ ਗਾਜ਼ੀਆਬਾਦ ਵਿੱਚ ਇੱਕ ਪੁਲਸ ਮੁਕਾਬਲੇ ਵਿੱਚ ਮਾਰੇ ਗਏ। ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਟ੍ਰਾਨਿਕਾ ਸਿਟੀ ਖੇਤਰ ਵਿੱਚ ਇਸ ਐਨਕਾਊਂਟਰ ਨੂੰ ਅੰਜ਼ਾਮ ਦਿੱਤਾ। ਉਥੇ ਹੀ ਇਸ ਐਨਕਾਊਂਟਰ ਮਗਰੋਂ ਅਦਾਕਾਰਾ ਦਿਸ਼ਾ ਆਪਣੇ ਕੰਮ 'ਤੇ ਪਰਤ ਗਈ ਹੈ। ਅਦਾਕਾਰਾ ਨੂੰ ਮੁੰਬਈ ਵਿੱਚ ਕੰਮ 'ਤੇ ਵਾਪਸ ਜਾਂਦੇ ਦੇਖਿਆ ਗਿਆ ਅਤੇ ਉਨ੍ਹਾਂ ਦੇ ਚਿਹਰੇ 'ਤੇ ਸਮਾਈਲ ਵੀ ਸੀ।ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਹ ਦਿਸ਼ਾ ਪਟਾਨੀ ਦੀ ਪਹਿਲੀ ਜਨਤਕ ਮੌਜੂਦਗੀ ਸੀ। ਇਸ ਦੌਰਾਨ ਇਮਰਾਨ ਹਾਸ਼ਮੀ ਵੀ ਉਨ੍ਹਾਂ ਦੇ ਨਾਲ ਸਨ। ਦੋਵੇਂ ਕਲਟ ਕਲਾਸਿਕ ਫਿਲਮ "ਆਵਾਰਾਪਨ 2" ਵਿੱਚ ਨਜ਼ਰ ਆਉਣਗੇ। ਲੁੱਕ ਦੀ ਗੱਲ ਕਰੀਏ ਤਾਂ, ਦਿਸ਼ਾ ਨੇ ਨੀਲੇ ਰੰਗ ਦਾ ਟਾਪ ਅਤੇ ਡੈਨਿਮ ਜੀਨਸ ਪਹਿਨੀ ਹੋਈ ਸੀ। ਖੁੱਲ੍ਹੇ ਵਾਲਾਂ ਵਿਚ ਉਹ ਬਹੁਤ ਸੁੰਦਰ ਲੱਗ ਰਹੀ ਸੀ ਅਤੇ ਉਨ੍ਹਾਂ ਦੇ ਚਿਹਰੇ 'ਤੇ ਪਿਆਰੀ ਸਮਾਈਲ ਸੀ।
ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ

ਦੱਸ ਦੇਈਏ ਕਿ 12 ਸਤੰਬਰ ਨੂੰ ਸਵੇਰੇ ਲਗਭਗ 3:45 ਵਜੇ, ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਲਗਭਗ 8 ਤੋਂ 10 ਰਾਉਂਡ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਘਟਨਾ ਸਮੇਂ ਦਿਸ਼ਾ ਪਟਾਨੀ ਮੁੰਬਈ ਵਿੱਚ ਸੀ, ਜਦੋਂ ਕਿ ਉਨ੍ਹਾਂ ਦੇ ਪਿਤਾ, ਜਗਦੀਸ਼ ਸਿੰਘ ਪਟਾਨੀ (ਸੇਵਾਮੁਕਤ ਡੀ.ਐੱਸ.ਪੀ.), ਮਾਂ ਪਦਮਾ ਪਟਾਨੀ ਅਤੇ ਭੈਣ ਖੁਸ਼ਬੂ ਪਟਾਨੀ ਘਰ ਵਿੱਚ ਮੌਜੂਦ ਸਨ।

ਇਹ ਵੀ ਪੜ੍ਹੋ: ਅਸਮਾਨੀਂ ਪੁੱਜੀਆਂ ਆਟੇ ਦੀਆਂ ਕੀਮਤਾਂ, 2800 ਰੁਪਏ 'ਚ ਵਿਕ ਰਹੀ 20kg ਦੀ ਇਕ ਥੈਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਕੰਤਾਰਾ : ਚੈਪਟਰ-1’ ਮੇਰੇ ਲਈ ਪਹਿਲਾ ਤੋਂ ਹੀ ਬਲਾਕਬਸਟਰ : ਲਾਜਾਰੋਵ
NEXT STORY