ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਸਮੇਂ ਦਾ ਆਨੰਦ ਲੈ ਰਹੀ ਹੈ। ਉਹ ਇਸ ਨੂੰ ਲੈ ਕੇ ਬਹੁਤ ਉਤਸ਼ਾਹਤ ਅਤੇ ਖੁਸ਼ ਹੈ।
ਉਹ ਹਾਲ ਹੀ ਵਿੱਚ ਪਤੀ ਵੈਭਵ ਰੇਖੀ ਅਤੇ ਉਸ ਦੀ ਧੀ ਸਮਾਇਰਾ ਨਾਲ ਮਾਲਦੀਵ ਵਿੱਚ ਹਨੀਮੂਨ ਛੁੱਟੀਆਂ 'ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ।
ਉਸ ਨੇ ਇਸ ਦੌਰਾਨ ਇਕ ਵਾਰ ਫਿਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ 'ਚ ਦੀਆ ਮਿਰਜ਼ਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਉਹ ਸ਼ਿਪ 'ਤੇ ਬੈਠੀ ਹੈ ਅਤੇ ਇਸ ਦੀ ਰਾਈਡਿੰਗ ਦਾ ਅਨੰਦ ਲੈ ਰਹੀ ਹੈ।
ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ ਦੇ ਨਾਲ ਦੀਆ ਮਿਰਜ਼ਾ ਨੇ ਲਿਖਿਆ, "ਸਾਡੇ ਸਭ ਤੋਂ ਯਾਦਗਾਰੀ ਅਤੇ ਜਾਦੂਈ ਸਮੇਂ ਦਾ ਇੱਕ ਥ੍ਰੋਅ-ਬੈਕ।" ਇਸ ਤੋਂ ਇਲਾਵਾ ਦੀਆ ਮਿਰਜ਼ਾ ਨੇ ਦੋ ਵੀਡਿਓ ਵੀ ਸਾਂਝੀਆਂ ਕੀਤੀਆਂ ਹਨ। ਪਹਿਲੇ ਵੀਡੀਓ ਵਿਚ ਯਾਟ ਦੇ ਅੱਗੇ ਚੱਲ ਰਹੀ ਮੱਛੀ ਸਮੁੰਦਰ ਦੇ ਪਾਣੀ ਵਿਚ ਦਿਖਾਈ ਦੇ ਰਹੀ ਹੈ।
ਜਦੋਂ ਕਿ ਦੂਜੇ ਵੀਡੀਓ ਵਿਚ, ਸੂਰਜ ਡੁੱਬਣ ਤੋਂ ਬਾਅਦ ਲਾਲੀ ਦਿੱਖ ਰਹੀ ਹੈ ਜੋ ਸਮੁੰਦਰ ਦੇ ਹਰ ਕੋਨੇ ਤੋਂ ਦਿਖਾਈ ਦਿੰਦੀ ਹੈ।
'ਬਿਗ ਬੌਸ' ਦੇ 'ਜੱਲਾਦ' ਨੂੰ ਨਹੀਂ ਮਿਲ ਰਿਹੈ ਕੋਈ ਕੰਮ, ਆਰਥਿਕ ਤੰਗੀ ਨੇ ਕਰ ਦਿੱਤਾ ਅਜਿਹਾ ਹਾਲ
NEXT STORY