ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਡਾਕਟਰ ਬਣ ਗਏ ਹਨ ਤੇ ਹੁਣ ਉਹ ਡਿਲਿਵਰੀ ਵੀ ਕਰਵਾਉਣਗੇ। ਆਯੂਸ਼ਮਾਨ ਆਪਣੀ ਆਗਾਮੀ ਫ਼ਿਲਮ ‘ਡਾਕਟਰ ਜੀ’ ’ਚ ਇਕ ਗਾਇਨੇਕੋਲਾਜਿਸਟ ਬਣੇ ਹਨ। ਫ਼ਿਲਮ ’ਚ ਆਯੂਸ਼ਮਾਨ ਮੇਲ ਡਾਕਟਰ ਹੋ ਕੇ ਗਾਇਨੇਕੋਲਾਜਿਸਟ ਬਣਨ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਰੂ-ਬ-ਰੂ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ
ਆਯੂਸ਼ਮਾਨ ਦੀ ਫ਼ਿਲਮ ‘ਡਾਕਟਰ ਜੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਨਾਲ ਆਯੂਸ਼ਮਾਨ ਨੇ ਇਕ ਵਾਰ ਮੁੜ ਤੋਂ ਧਮਾਕਾ ਕਰ ਦਿੱਤਾ ਹੈ। ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੇ ਆਯੂਸ਼ਮਾਨ ਨੇ ਡਾਕਟਰ ਬਣ ਕੇ ਮੁੜ ਤੋਂ ਆਪਣੇ ਨਵੇਂ ਅੰਦਾਜ਼ ਨਾਲ ਪ੍ਰਸੰਸ਼ਕਾਂ ਨੂੰ ਕ੍ਰੇਜ਼ੀ ਕਰ ਦਿੱਤਾ ਹੈ।
ਆਯੂਸ਼ਮਾਨ ਖੁਰਾਣਾ ਤੇ ਰਕੁਲ ਪ੍ਰੀਤ ਸਿੰਘ ਸਟਾਰਰ ‘ਡਾਕਟਰ ਜੀ’ ਇਕ ਕਾਮੇਡੀ ਡਰਾਮਾ ਫ਼ਿਲਮ ਹੈ। ਆਯੂਸ਼ਮਾਨ ਇਕ ਗਾਇਨੇਕੋਲਾਜਿਸਟ ਦੀ ਭੂਮਿਕਾ ਨਿਭਾਅ ਰਹੇ ਹਨ। ਹਾਲਾਂਕਿ ਇਕ ਮੇਲ ਡਾਕਟਰ ਹੋ ਕੇ ਗਾਇਨੇਕੋਲਾਜਿਸਟ ਬਣਨ ’ਤੇ ਆਯੂਸ਼ਮਾਨ ਨੂੰ ਕਾਫੀ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈਂਦਾ ਹੈ। ਆਯੂਸ਼ਮਾਨ ਨੂੰ ਕਦੇ ਮਰੀਜ਼ ਤਾਂ ਕਦੇ ਆਪਣੀ ਮਾਂ ਕੋਲੋਂ ਖਰੀਆਂ-ਖਰੀਆਂ ਸੁਣਨੀਆਂ ਪੈਂਦੀਆਂ ਹਨ। ਆਯੂਸ਼ਮਾਨ ਗਾਇਨੇਕੋਲਾਜਿਸਟ ਬਣ ਕੇ ਖ਼ੁਸ਼ ਤਾਂ ਨਹੀਂ ਹਨ ਪਰ ਕਿਸੇ ਤਰ੍ਹਾਂ ਆਪਣਾ ਕੰਮ ਈਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਮੈਡੀਕਲ ਦੀ ਪੜ੍ਹਾਈ ਕਰ ਰਹੇ ਆਯੂਸ਼ਮਾਨ ਹੱਡੀਆਂ ਦੇ ਡਾਕਟਰ ਬਣਨਾ ਚਾਹੁੰਦੇ ਹਨ। ਉਹ ਆਰਥੋਪੈਡਿਕਸ ’ਚ ਆਪਣੀ ਡਿਗਰੀ ਲੈਣਾ ਚਾਹੁੰਦੇ ਹਨ। ਆਯੂਸ਼ਮਾਨ ਨੂੰ ਉਨ੍ਹਾਂ ਦੀ ਮਰਜ਼ੀ ਖ਼ਿਲਾਫ਼ ਗਾਇਨੇਕੋਲਾਜਿਸਟ ਫੀਲਡ ਮਿਲ ਜਾਂਦੀ ਹੈ ਤੇ ਇਥੋਂ ਸ਼ੁਰੂ ਹੁੰਦੀ ਹੈ ਮਹਿਲਾਵਾਂ ਦੀ ਡਿਲਿਵਰੀ ਕਰਵਾਉਣ ਦੀ ਜੱਦੋ-ਜਹਿਦ। ਹੁਣ ਇਕ ਮੇਲ ਡਾਕਟਰ ਹੋ ਕੇ ਆਯੂਸ਼ਮਾਨ ਕਿਵੇਂ ਮਹਿਲਾਵਾਂ ਦੀ ਡਿਲਿਵਰੀ ਕਰਵਾਉਣਗੇ, ਤੁਹਾਨੂੰ ਟਰੇਲਰ ’ਚ ਇਹ ਦੇਖਣ ਨੂੰ ਮਿਲਣ ਵਾਲਾ ਹੈ।
ਫ਼ਿਲਮ ਨੂੰ ਅਨੁਭੂਤੀ ਕਸ਼ਯਪ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁੜ ਵਧੀਆਂ ਮੁਸ਼ਕਿਲਾਂ
NEXT STORY