ਮੁੰਬਈ (ਭਾਸ਼ਾ)- ਮੁੰਬਈ ਦੇ ਪੱਛਮੀ ਉਪਨਗਰ ਖਾਰ ਵਿਚ ਅਦਾਕਾਰ ਆਦਿੱਤਿਆ ਰਾਏ ਕਪੂਰ ਦੇ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਦੇ ਦੋਸ਼ ਵਿਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਰਹਿਣ ਵਾਲੀ ਮੁਲਜ਼ਮ ਔਰਤ ਗਜ਼ਾਲਾ ਸਿੱਦੀਕੀ (48) ਸੋਮਵਾਰ ਨੂੰ ਸ਼ਹਿਰ ਆਈ ਅਤੇ ਸ਼ਿਰਲੀ ਰਾਜਨ ਰੋਡ ’ਤੇ ਅਦਾਕਾਰ ਦੇ ਅਪਾਰਟਮੈਂਟ ਵਾਲੀ ਬਿਲਡਿੰਗ ਵਿਚ ਪਹੁੰਚ ਗਈ।
ਇਹ ਵੀ ਪੜ੍ਹੋ: ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਸ਼ੂਟਰ ਕਾਬੂ, 12ਵੀਂ ਪਾਸ ਹੈ ਮੁਲਜ਼ਮ ਅੰਕਿਤ ਰਾਣਾ
ਔਰਤ ਸੁਰੱਖਿਆ ਗਾਰਡ ਨੂੰ ਕੁਝ ਬਹਾਨਾ ਕਰ ਕੇ ਆਪਣੇ ਸਾਮਾਨ ਸਮੇਤ ਇਮਾਰਤ ’ਚ ਦਾਖਲ ਹੋਈ ਅਤੇ ਅਦਾਕਾਰ ਦੇ ਫਲੈਟ ਤੱਕ ਪਹੁੰਚ ਗਈ। ਅਧਿਕਾਰੀ ਨੇ ਕਿਹਾ ਕਿ ਸਿੱਦੀਕੀ ਘਰ ਦੇ ਸਾਹਮਣੇ ਵਾਲੇ ਕਮਰੇ ਵਿੱਚ ਬੈਠੀ ਰਹੀ, ਜਦੋਂ ਅਦਿੱਤਿਆ ਕਪੂਰ ਦੇ ਸਟਾਫ ਨੇ ਇਹ ਜਾਣਨ ਲਈ ਅਦਾਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਉਨ੍ਹਾਂ ਨੇ ਉਕਤ ਔਰਤ ਨੂੰ ਘਰ ਬੁਲਾਇਆ ਹੈ ਤਾਂ ਅਦਾਕਾਰ ਨੇ ਸਿੱਦੀਕੀ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਸਟਾਫ ਨੇ ਤੁਰੰਤ ਪੁਲਸ ਨਾਲ ਸੰਪਰਕ ਕੀਤਾ। ਪੁੱਛਗਿੱਛ ਦੌਰਾਨ ਸਿੱਦੀਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਅਦਾਕਾਰ ਆਦਿੱਤਿਆ ਰਾਏ ਕਪੂਰ ਨੂੰ ਮਿਲਣਾ ਚਾਹੁੰਦੀ ਸੀ। ਸ਼ਿਕਾਇਤ ਦੇ ਆਧਾਰ 'ਤੇ, ਖਾਰ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਔਰਤ ਨੂੰ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਵਿਸਥਾਰਤ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ 'ਤੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, 68 ਸਾਲ ਦੀ ਉਮਰ 'ਚ ਲਏ ਆਖਰੀ ਸਾਹ
NEXT STORY