ਐਂਟਰਟੇਨਮੈਂਟ ਡੈਸਕ- ਸਾਊਥ ਕੋਰੀਆ ਦੇ ਦਿੱਗਜ ਅਦਾਕਾਰ ਚੋਈ ਜੰਗ ਵੂ ਦਾ ਦੇਹਾਂਤ ਹੋ ਗਿਆ ਹੈ। 'ਮਿਡਨਾਈਟ ਹਸਪਤਾਲ' ਅਤੇ 'ਸਿਟੀ ਹੰਟਰ' ਵਰਗੇ ਕੋਰੀਆਈ ਨਾਟਕਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਚੋਈ ਜੰਗ ਵੂ ਨੇ 27 ਮਈ ਨੂੰ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸਾਊਥ ਕੋਰੀਆਈ ਫਿਲਮ ਇੰਡਸਟਰੀ, ਪ੍ਰਸ਼ੰਸਕ ਅਤੇ ਪਰਿਵਾਰ ਸਮੇਤ ਸਭ ਸਦਮੇ 'ਚ ਹਨ।

ਬਲੇਸ ਈਐਨਟੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਕੁਝ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸਨ। ਅਦਾਕਾਰ ਦਾ ਅੰਤਿਮ ਸੰਸਕਾਰ 29 ਮਈ ਨੂੰ ਸਵੇਰੇ 10 ਵਜੇ ਗਿਮਪੋ ਦੇ ਵੂਰੀ ਹਸਪਤਾਲ ਫਿਊਨਰਲ ਹਾਲ ਵਿੱਚ ਕੀਤਾ ਜਾਵੇਗਾ।
ਆਪਣੇ ਦਹਾਕਿਆਂ ਦੇ ਲੰਬੇ ਕਰੀਅਰ ਦੌਰਾਨ ਚੋਈ ਜੰਗ ਵੂ ਨਾ ਸਿਰਫ਼ ਸਕ੍ਰੀਨ 'ਤੇ ਸਗੋਂ ਸਟੇਜ 'ਤੇ ਵੀ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਕਈ ਵੱਕਾਰੀ ਪੁਰਸਕਾਰ ਮਿਲੇ। ਉਨ੍ਹਾਂ ਨੂੰ 1999 ਵਿੱਚ ਸਰਵੋਤਮ ਅਦਾਕਾਰ ਲਈ 36ਵਾਂ ਡੋਂਗ-ਏ ਥੀਏਟਰ ਪੁਰਸਕਾਰ ਦਿੱਤਾ ਗਿਆ ਸੀ। ਉਹ ਗੌਡ ਕੁਇਜ਼ ਲੜੀ, ਟੂ ਕਾਪਸ ਅਤੇ ਪਬਲਿਕ ਐਨੀਮੀ 2 ਵਿੱਚ ਦਿਖਾਈ ਦਿੱਤੇ।
ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਸ਼ੂਟਰ ਕਾਬੂ, 12ਵੀਂ ਪਾਸ ਹੈ ਮੁਲਜ਼ਮ ਅੰਕਿਤ ਰਾਣਾ
NEXT STORY