ਐਂਟਰਟੇਨਮੈਂਟ ਡੈਸਕ : ਮਸ਼ਹੂਰ ਪਾਕਿਸਤਾਨੀ ਨਿਰਦੇਸ਼ਕ ਅਤੇ ਨਾਟਕਕਾਰ ਖਲੀਲ ਉਰ ਰਹਿਮਾਨ ਕਮਰ ਦੀ ਇੱਕ ਅਸ਼ਲੀਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ, ਜਿਸ 'ਚ ਖਲੀਲ ਨੂੰ ਇਕ ਔਰਤ ਨਾਲ ਦੇਖਿਆ ਜਾ ਸਕਦਾ ਹੈ। ਪਹਿਲੇ ਹਿੱਸੇ 'ਚ ਖਲੀਲ ਅਤੇ ਔਰਤ ਇੱਕ ਇਕੱਲੇ ਕਮਰੇ 'ਚ ਸਿਗਰਟ ਪੀਂਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਦੂਜੇ ਹਿੱਸੇ 'ਚ ਨਿਰਦੇਸ਼ਕ ਪੂਰੀ ਤਰ੍ਹਾਂ ਨਗਨ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ
ਹਾਲ ਹੀ 'ਚ ਖਲੀਲ ਉਰ ਰਹਿਮਾਨ ਕਮਰ ਹਨੀ ਟ੍ਰੈਪ ਦਾ ਸ਼ਿਕਾਰ ਹੋ ਗਏ ਸੀ, ਜਿਸ 'ਚ ਇਕ ਔਰਤ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਫਸਾਇਆ। ਇਸ ਮਾਮਲੇ 'ਚ ਪੁਲਸ ਨੇ ਹਸਨ ਸ਼ਾਹ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਹਨੀ ਟਰੈਪ ਦਾ ਮੁੱਖ ਦੋਸ਼ੀ ਦੱਸਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ, ਸ਼ਾਹ ਇੱਕ ਗਰੋਹ ਦਾ ਮਾਸਟਰਮਾਈਂਡ ਹੈ, ਜਿਸ 'ਚ ਔਰਤਾਂ ਸਮੇਤ 12 ਲੋਕ ਸ਼ਾਮਲ ਹਨ। ਗੈਂਗ ਲੋਕਾਂ ਨੂੰ ਫਸਾਉਣ ਦਾ ਕੰਮ ਕਰਦੇ ਹਨ। ਹਸਨ ਤੋਂ ਇਲਾਵਾ ਪੁਲਸ ਨੇ ਪੇਸ਼ਾਵਰ ਤੋਂ ਰਫੀਕ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
اگر آپ واقعی ہی اس پوری ویڈیو کو دیکھنا چاہتے ہیں تو کمنٹ بالس میں بتائیں۔
خلیل الرحمان قمر جیسے غلیظ انسان کا چہرہ سب کو دیکھنا ہوگا۔#KhalilUrRehman@KrqOfficial pic.twitter.com/OhTjQ2A44J
— Real Freedom (@RealFreedom525) July 30, 2024
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ
ਖ਼ਬਰਾਂ ਮੁਤਾਬਕ, ਖਲੀਲ ਉਰ ਰਹਿਮਾਨ ਕਮਰ ਨੂੰ ਅਗਵਾ ਕੀਤਾ ਸੀ ਅਤੇ ਉਸ ਦੀ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ ਸੀ। ਗੈਂਗ ਨੇ ਧਮਕੀ ਦਿੱਤੀ ਸੀ ਕਿ ਉਹ ਖਲੀਲ ਦੀ ਅਸ਼ਲੀਲ ਵੀਡੀਓ ਜਨਤਕ ਕਰ ਦੇਣਗੇ। ਹਾਲ ਹੀ 'ਚ ਮੁੱਖ ਦੋਸ਼ੀ ਨੇ ਬਿਆਨ ਦਿੱਤਾ ਸੀ ਕਿ ਉਸ ਕੋਲ ਖਲੀਲ ਦੀਆਂ 2 ਵੀਡੀਓਜ਼ ਹਨ, ਦੋਵੇਂ ਵੀਡੀਓ ਕਰੀਬ ਡੇਢ ਘੰਟੇ ਦੇ ਹਨ ਅਤੇ ਇਨ੍ਹਾਂ 'ਚ ਖਲੀਲ ਨੂੰ ਇਕ ਔਰਤ ਨਾਲ ਇੰਟੀਮੇਟ ਹਾਲਤ 'ਚ ਦੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਹੈ ਕਿ ਖਲੀਲ ਮਾੜੇ ਇਰਾਦੇ ਨਾਲ ਔਰਤ ਦੇ ਘਰ ਗਿਆ ਸੀ ਅਤੇ ਉਸ ਦਾ ਮਕਸਦ ਸਕ੍ਰਿਪਟ ਰਾਈਟਿੰਗ ਤੋਂ ਇਲਾਵਾ ਕੁਝ ਹੋਰ ਸੀ। ਹਾਲਾਂਕਿ, ਖਲੀਲ ਉਰ ਰਹਿਮਾਨ ਕਮਰ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਸਮਝੌਤਾ ਕਰਨ ਵਾਲੀ ਵੀਡੀਓ ਲਈ ਅਗਵਾ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਖਲੀਲ ਨਾਲ ਮੁਲਾਕਾਤ ਕਰਨ ਵਾਲੀ ਔਰਤ ਨਾਲ ਗਿਰੋਹ ਦੇ 12 ਮੈਂਬਰਾਂ ਨੂੰ ਵੀ ਪੁਲਸ ਨੇ ਹਿਰਾਸਤ 'ਚ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਲਮਾਨ ਖ਼ਾਨ ਗੋਲੀਬਾਰੀ ਮਾਮਲੇ 'ਚ ਦੋਸ਼ੀਆਂ ਦਾ ਕਬੂਲਨਾਮਾ, ਇੰਸਟਾਗ੍ਰਾਮ 'ਤੇ ਗਰੁੱਪ ਬਣਾ ਕੇ ਗੈਂਗ 'ਚ ਹੋਏ ਸੀ ਸ਼ਾਮਲ
NEXT STORY