ਮੁੰਬਈ (ਬਿਊਰੋ)- 'ਪਠਾਨ' ਨਾਲ ਕਿੰਗ ਖ਼ਾਨ ਚਾਰ ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਅਜਿਹੇ 'ਚ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਲਈ ਇਹ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ। ਖ਼ਬਰ ਆ ਰਹੀ ਹੈ ਕਿ ਸ਼ਾਹਰੁਖ ਖ਼ਾਨ ਦੇ ਫੈਨ ਕਲੱਬ ਨੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਬੁੱਕ ਕਰ ਲਈਆਂ ਹਨ।
ਮੁੰਬਈ ਦੇ ਗੈਏਟੀ ਗਲੈਕਸੀ ਥਿਏਟਰ ਨੂੰ ਸਵੇਰੇ 9 ਵਜੇ ਲਈ ਬੁੱਕ ਕੀਤਾ ਗਿਆ ਹੈ। ਇਸ ਥਿਏਟਰ ਦੀ ਖ਼ਾਸ ਗੱਲ ਇਹ ਹੈ ਕਿ ਫ਼ਿਲਮ ਭਾਵੇਂ ਕੋਈ ਵੀ ਹੋਵੇ, ਪਹਿਲਾ ਸ਼ੋਅ 12 ਵਜੇ ਹੁੰਦਾ ਹੈ ਪਰ ਸ਼ਾਹਰੁਖ ਦੀ ਫ਼ਿਲਮ ਲਈ ਥਿਏਟਰ ਨੇ ਆਪਣੀ ਨੀਤੀ ਬਦਲ ਦਿੱਤੀ ਹੈ।
ਪ੍ਰਸ਼ੰਸਕਾਂ ਨੇ ਪੂਰਾ ਥਿਏਟਰ ਬੁੱਕ ਕਰ ਲਿਆ
G7 ਮਲਟੀਪਲੈਕਸ ਤੇ ਮਰਾਠਾ ਮੰਦਰ ਸਿਨੇਮਾ ਦੇ ਕਾਰਜਕਾਰੀ ਨਿਰਦੇਸ਼ਕ ਮਨੋਜ ਦੇਸਾਈ ਨੇ ਕਿਹਾ, ''ਹਾਂ, ਇਹ ਸੱਚ ਹੈ। ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੇ ਪੂਰਾ ਥਿਏਟਰ ਬੁੱਕ ਕਰ ਲਿਆ ਹੈ। ਫ਼ਿਲਮ ਦੀ ਪਹਿਲੀ ਸਕ੍ਰੀਨਿੰਗ ਦੁਪਹਿਰ 12 ਵਜੇ ਤੋਂ ਪਹਿਲਾਂ ਪ੍ਰਸ਼ੰਸਕ ਦੇਖਣ ਜਾ ਰਹੀ ਹੈ।"
ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ
ਫ਼ਿਲਮ ਦੀ ਐਡਵਾਂਸ ਬੁਕਿੰਗ ਬਾਰੇ ਗੱਲ ਕਰਦਿਆਂ ਮਨੋਜ ਨੇ ਕਿਹਾ, "ਪ੍ਰਦਰਸ਼ਕਾਂ ਨੇ ਸ਼ੁੱਕਰਵਾਰ ਨੂੰ ਸਕ੍ਰੀਨਿੰਗ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਪਹਿਲੇ ਸ਼ੋਅ ਦਾ ਸਮਾਂ ਸ਼ੁੱਕਰਵਾਰ ਨੂੰ ਪਤਾ ਲੱਗੇਗਾ। ਫੈਨ ਕਲੱਬ ਨੇ ਪਹਿਲਾਂ ਹੀ ਪਹਿਲੇ ਸ਼ੋਅ ਦੀ ਬੁਕਿੰਗ ਕਰ ਲਈ ਹੈ।"
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਦੀ ਆਖਰੀ ਫ਼ਿਲਮ ਸਾਲ 2018 'ਚ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਜ਼ੀਰੋ' ਸੀ। 'ਪਠਾਨ' ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਇਕ ਜਾਸੂਸ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਕਿੰਗ ਖ਼ਾਨ ਦੇ ਨਾਲ ਦੀਪਿਕਾ ਪਾਦੁਕੋਣ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਜੌਨ ਅਬ੍ਰਾਹਮ ਵਿਲੇਨ ਦੇ ਰੂਪ 'ਚ ਨਜ਼ਰ ਆਉਣਗੇ। ਇਹ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਹਿੰਦੀ ਤੋਂ ਇਲਾਵਾ ਤਾਮਿਲ ਤੇ ਤੇਲਗੂ ਵਰਜ਼ਨ 'ਚ ਵੀ ਰਿਲੀਜ਼ ਹੋਵੇਗੀ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਬੀਰ-ਸ਼ਰਧਾ ਦੀ ਆਗਾਮੀ ਫ਼ਿਲਮ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼
NEXT STORY