ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਭੱਚਨ ਨੇ ਕਿਹਾ ਹੈ ਕਿ ਫਿਲਮ 'ਕੂਲੀ' ਦੇ ਸੈੱਟ 'ਤੇ ਵਾਪਰੇ ਹਾਦਸੇ ਦੌਰਾਨ ਉਨ੍ਹਾਂ ਲਈ ਦੁਆ ਕਰਨ ਵਾਲੇ ਲੋਕਾਂ ਦੇ ਉਹ ਧੰਨਵਾਦੀ ਹਨ। ਇਹ ਹਾਦਸਾ ਠੀਕ 33 ਸਾਲ ਪਹਿਲਾਂ ਹੋਇਆ ਸੀ। ਬੱਚਨ ਨੇ ਹਾਦਸੇ ਸਬੰਧੀ ਜਾਣਕਾਰੀ ਟਵਿਟਰ 'ਤੇ ਸਾਂਝੀ ਕੀਤੀ। ਇਸ ਹਾਦਸੇ 'ਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ।
ਅਮਿਤਾਭ ਨੇ ਕਿਹਾ ਕਿ ਹਸਤਪਾਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਦੀਆਂ ਅੱਖਾਂ 'ਚ ਪਹਿਲੀ ਵਾਰ ਹੰਝੂ ਦੇਖੇ। ਆਪਣੇ ਪਿਤਾ ਦੇ ਪੈਰ ਛੂਹਦਿਆਂ ਦੀ ਤਸਵੀਰ ਨਾਲ ਉਨ੍ਹਾਂ ਲਿਖਿਆ, 'ਦੋ ਅਗਸਤ 1982... ਕੂਲੀ ਹਾਦਸੇ ਤੋਂ ਬਾਅਦ ਮੇਰਾ ਪੁਨਰਜਨਮ ਹੋਇਆ। ਘਰ ਵਾਪਸੀ 'ਤੇ, ਪਿਤਾ ਦੀਆਂ ਅੱਖਾਂ 'ਚ ਪਹਿਲੀ ਵਾਰ ਹੰਝੂ ਦੇਖੇ।' ਪੀਕੂ ਸਟਾਰ ਨੇ ਆਪਣੇ ਫੈਨਜ਼ ਦੀਆਂ ਪ੍ਰਾਰਥਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਹਾਦਸੇ ਤੋਂ ਬਾਅਦ ਆਪਣੇ ਜੀਵਨ ਨੂੰ ਪਨਰਜਨਮ ਦੱਸਿਆ।
ਸ਼ਾਹਰੁਖ ਖਾਨ ਨੂੰ ਮਿਲੀ 'ਬਾਹੁਬਲੀ' ਤੋਂ ਪ੍ਰੇਰਣਾ
NEXT STORY