ਮੁੰਬਈ—ਬਾਲੀਵੁੱਡ ਅਦਾਕਾਰ, ਗਾਇਕ, ਨਿਰਮਾਤਾ ਫਰਹਾਨ ਅਖਤਰ ਆਪਣੀ ਪਤਨੀ ਅਧੁਨਾ ਤੋਂ ਵੱਖਰੇ ਹੋ ਗਏ ਹਨ। ਇਨ੍ਹਾਂ ਦਾ ਵਿਆਹ ਸਾਲ 2000 'ਚ ਹੋਇਆ ਸੀ, ਜਿਸ ਤੋਂ ਬਾਅਦ ਫਰਹਾਨ ਆਪਣਾ ਘਰ ਛੱਡ ਕੇ ਭੈਣ ਜ਼ੋਇਆ ਦੇ ਘਰ 'ਚ ਰਹਿਣ ਲੱਗ ਗਏ ਸਨ। ਖ਼ਬਰਾਂ ਅਨੁਸਾਰ ਫਰਹਾਨ ਛੇਤੀ ਹੀ ਮੁੰਬਈ 'ਚ ਆਪਣੇ ਨਵੇਂ ਘਰ ਚਲੇ ਜਾਉਣਗੇ।
ਜਾਣਕਾਰੀ ਮੁਤਾਬਕ ਦੋਵਾਂ ਨੇ ਆਪਣੇ ਅਧਿਕਾਰਤ ਬਿਆਨ 'ਚ ਲਿਖਿਆ, ''ਮੈਂ (ਫਰਹਾਨ) ਅਤੇ ਅਧੁਨਾ ਆਪਸੀ ਸਹਿਮਤੀ ਨਾਲ ਵੱਖਰੇ ਹੋ ਰਹੇ ਹਾਂ। ਸਾਡੇ ਬੱਚੇ ਸਾਡੀ ਪਹਿਲੀ ਜ਼ਿਮੇਵਾਰੀ ਰਹਿਣਗੇ ਅਤੇ ਉਨ੍ਹਾਂ ਦੀ ਦੇਖਭਾਲ ਅਸੀਂ ਕਰਾਂਗੇ। ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਇਨ੍ਹਾਂ ਗੱਲਾਂ 'ਚ ਸ਼ਾਮਲ ਕੀਤਾ ਜਾਵੇ। ਇਸ ਵੇਲੇ ਅਸੀ ਚਾਹੁੰਦੇ ਹਾਂ ਕਿ ਸਾਨੂੰ ਪੂਰੀ ਪ੍ਰਾਈਵੇਸੀ ਦਿੱਤੀ ਜਾਵੇ।''
ਜਾਣਕਾਰੀ ਮੁਤਾਬਕ ਕੁਝ ਸਮੇਂ ਤੋਂ ਦੋਵਾਂ ਵਿਚਕਾਰ ਤਨਾਅ ਪੈਦਾ ਹੋ ਰਿਹਾ ਸੀ, ਜਿਸ ਕਾਰਨ ਪਤਨੀ ਅਧੁਨਾ ਫਰਹਾਨ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਵਜ਼ੀਰ' ਦੀ ਸਕਰੀਨਿੰਗ 'ਤੇ ਅਤੇ ਡੱਬੂ ਰਤਨਾਨੀ ਦੇ ਕਲੰਡਰ ਦੀ ਲਾਂਚਿੰਗ 'ਤੇ ਨਹੀਂ ਗਈ ਸੀ ਜਦਕਿ ਇਸ ਕੈਲੰਡਰ 'ਚ ਫਰਹਾਨ ਨੇ ਵੀ ਫੋਟੋ ਸ਼ੂਟ ਕਰਵਾਇਆ ਸੀ। ਇਨ੍ਹਾਂ ਵਿਚਕਾਰ ਕਈ ਸਾਲਾਂ ਤੋਂ ਦੂਰੀਆਂ ਵੱਧਦੀਆਂ ਜਾ ਰਹੀਆਂ ਸਨ, ਜਿਸ ਦਾ ਕਾਰਨ ਫਰਹਾਨ ਦੀ ਕਿਸੇ ਸਹਿ-ਆਦਾਕਾਰਾ ਨਾਲ ਵੱਧ ਰਹੀ ਨੇੜਤਾ ਹੈ।
ਜਾਣਕਾਰੀ ਅਨੁਸਾਰ ਫਰਹਾਨ-ਅਧੁਨਾ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਜੋੜੇ 'ਚ ਗਿਣੇ ਜਾਂਦੇ ਹਨ। ਅਧੁਨਾ ਨੇ ਬਾਲੀਵੁੱਡ 'ਚ ਇਕ ਹੇਅਰ ਸਟਾਈਲਿਸਟ ਵਜੋਂ ਪਛਾਣ ਬਣਾਈ ਹੈ। ਜਾਣਕਾਰੀ ਮੁਤਾਬਕ ਅਧੁਨਾ ਆਪਣੇ ਪਤੀ ਫਰਹਾਨ ਤੋਂ ਛੇ ਸਾਲ ਵੱਡੀ ਹੈ ਅਤੇ ਤਿੰਨ ਸਾਲ ਦੀ ਡੇਟਿੰਗ ਤੋਂ ਬਾਅਦ 2000 'ਚ ਇਨ੍ਹਾਂ ਦਾ ਵਿਆਹ ਹੋਇਆ ਸੀ। ਇਨ੍ਹਾਂ ਦੀਆਂ ਦੋ ਲੜਕੀਆਂ ਹਨ ਜਿਨ੍ਹਾਂ ਦੇ ਨਾਂ ਅਕੀਰਾ (6) ਅਤੇ ਸ਼ਾਕਿਆ (14) ਹੈ ਅਤੇ ਦੋਵੇਂ ਮੁੰਬਈ ਦੇ ਧੀਰੂਭਾਈ ਅੰਬਾਨੀ ਸਕੂਲ 'ਚ ਪੜ੍ਹਦੀਆਂ ਹਨ।
ਜ਼ਿਕਰਯੋਗ ਹੈ ਕਿ ਅਧੁਨਾ ਦਾ ਅਸਲੀ ਨਾਂ ਅਧੁਨਾ ਭੰਬਾਨੀ ਹੈ ਅਤੇ ਇਨ੍ਹਾਂ ਦੀ ਮਾਂ ਵਿਦੇਸ਼ੀ ਅਤੇ ਪਿਤਾ ਬੰਗਾਲੀ ਹਨ। ਅਧੁਨਾ ਦਾ ਜਨਮ ਇੰਗਲੈਂਡ 'ਚ ਹੋਇਆ ਹੈ। ਦੱਸਣਯੋਗ ਹੈ ਕਿ ਦੋਵਾਂ ਦੀ ਮੁਲਾਕਾਤ ਫਿਲਮ 'ਦਿਲ ਚਾਹਤਾ ਹੈ' ਦੇ ਸੈੱਟ 'ਤੇ ਹੋਈ ਸੀ। ਇਸ ਫਿਲਮ ਨਾਲ ਹੀ ਅਧੁਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਲੱਖਾਂ ਭਾਰਤੀਆਂ ਨੂੰ ਬਚਾਉਣ ਵਾਲੇ ਰਹੱਸਮਈ ਆਦਮੀ 'ਤੇ ਬਣੀ ਫ਼ਿਲਮ
NEXT STORY