ਜਦ 2 ਅਗਸਤ 1990 ਵਿਚ ਖਾੜੀ ਯੁੱਧ ਹੋਇਆ ਤਾਂ ਉੱਥੇ ਫਸੇ ਹੋਏ 1.7 ਲੱਖ ਭਾਰਤੀਆਂ ਨੂੰ ਸੁਰੱਖਿਅਤ ਉੱਥੋਂ ਕੱਢਣਾ ਬਹੁਤ ਔਖਾ ਸੀ।
ਏਅਰ ਇੰਡੀਆ ਦੀ ਮਦਦ ਨਾਲ ਇਕ ਅਭਿਆਨ ਚਲਾਇਆ ਗਿਆ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਬਚਾਅ ਕਾਰਵਾਈ ਸੀ। ਇਸ ਅਭਿਆਨ 'ਤੇ ਇਕ ਫਿਲਮ ਬਣੀ ਹੈ। 'ਏਅਰ ਲਿਫਟ' ਸ਼ੁਕੱਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ ਨੇ ਰੰਜੀਤ ਕਟਿਆਲ ਦੀ ਭੂਮਿਕਾ ਨਿਭਾਈ ਹੈ। ਜਿਸਨੇ ਭਾਰਤੀ ਨਾਗਰਿਕਾਂ ਨੂੰ ਖਾੜੀ ਯੁੱਧ ਸਮੇਂ ਬਾਹਰ ਕੱਢ ਕੇ ਉਨ੍ਹਾਂ ਨੂੰ ਜੀਵਨ ਦਾਨ ਦਿੱਤਾ ਸੀ।
ਫਿਲਮ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਉਸ ਸਮੇਂ ਦੇ ਵਿਦੇਸ਼ ਮੰਤਰੀ ਆਈ. ਕੇ. ਗੁਜਰਾਲ ਅਤੇ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਦੀ ਮੁਲਾਕਾਤ ਵਪਾਰੀ ਰੰਜੀਤ ਕਟਿਆਲ ਨੇ ਕਰਾਈ ਸੀ।
ਪਰ ਸਵਾਲ ਇਹ ਉੱਠ ਰਿਹਾ ਸੀ ਕੀ ਸੱਚਮੁੱਚ ਅਜਿਹਾ ਕੋਈ ਵਿਅਕਤੀ ਸੀ? ਜਿਸਨੇ ਇੰਨਾ ਵੱਡਾ ਕੰਮ ਕੀਤਾ ਸੀ?
ਕੁਵੈਤ ਵਿਚ ਉਸ ਸਮੇਂ ਪੱਤਰਕਾਰਾਂ, ਭਾਰਤੀ ਵਿਦੇਸ਼ ਮੰਤਰਾਲੇ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵਿਅਕਤੀ ਹੈ ਹੀ ਨਹੀਂ ਸੀ।
ਪਰ ਅਕਸ਼ੈ ਕੁਮਾਰ ਨੇ ਕਿਹਾ ਹੈ, ''ਇਹ ਫਿਲਮ ਸੱਚੀ ਕਹਾਣੀ 'ਤੇ ਬਣ ਰਹੀ ਹੈ.... ਉਸ ਵਿਅਕਤੀ ਦੇ ਪਰਿਵਾਰ ਤੋਂ ਜਾਣਕਾਰੀ ਲੈ ਕੇ ਹੀ ਫਿਲਮ ਬਣ ਰਹੀ ਹੈ। ਉਸ ਵਿਅਕਤੀ ਦਾ ਅਸਲ ਨਾਮ ਕੁੱਝ ਹੋਰ ਹੀ ਹੈ।''
ਅਕਸ਼ੈ ਨੇ ਕਿਹਾ ਕਿ ਉਹ ਅਜੇ ਤਕ ਉਸ ਵਿਅਕਤੀ ਨੂੰ ਨਹੀਂ ਮਿਲਿਆ ਹੈ।
ਹੁਣ ਸਵਾਲ ਇਹ ਹੈ ਕਿ ਕੀ ਉਹ ਵਿਅਕਤੀ ਸੱਚ ਮੁੱਚ ਹੈ? ਜੇ ਉਹ ਹੈ ਤਾਂ ਕਿੱਥੇ ਹੈ? ਕਿਤੇ ਇਹ ਫਿਲਮ ਦੇ ਪ੍ਰਚਾਰ ਦਾ ਕੋਈ ਹੱਥਕੰਡਾ ਤਾਂ ਨਹੀਂ ਹੈ?
ਅਮਿਤਾਭ ਅਤੇ ਪ੍ਰਿਅੰਕਾ 'ਅਤੁਲਯ ਭਾਰਤ' ਦੇ ਨਵੇਂ ਅੰਬੈਸਡਰ?
NEXT STORY