ਮੁੰਬਈ : ਬਾਲੀਵੁੱਡ ਅਦਾਕਾਰ ਅਤੇ ਫਿਲਮਕਾਰ ਫਰਹਾਨ ਅਖ਼ਤਰ ਨੇ 'ਅਸਹਿਣਸ਼ੀਲਤਾ' ਵਿਵਾਦ 'ਤੇ ਆਮਿਰ ਖਾਨ ਅਤੇ ਸ਼ਾਹਰੁਖ ਖਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਰਾਏ ਦੇਣ ਦਾ ਅਧਿਕਾਰ ਹੈ ਅਤੇ ਹਮੇਸ਼ਾ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਜ਼ਿਕਰਯੋਗ ਹੈ ਕਿ ਆਮਿਰ ਅਤੇ ਸ਼ਾਹਰੁਖ ਨੂੰ ਦੇਸ਼ 'ਚ ਵਧਦੀ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਆਪਣੇ ਵਿਚਾਰ ਜ਼ਾਹਿਰ ਕਰਨ 'ਤੇ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਦਾ ਕਹਿਣੈ, ''ਲੋਕ ਇਕ ਖਾਸ ਵਿਚਾਰ ਚੁੱਕਦੇ ਹਨ। ਜੇਕਰ ਤੁਹਾਨੂੰ ਲੱਗਦੈ ਕਿ ਉਹ ਗਲਤ ਹਨ ਤਾਂ ਉਨ੍ਹਾਂ ਨੂੰ ਸਹੀ ਕਰੋ ਪਰ ਤੁਸੀਂ ਜੋ ਕਰਦੇ ਹੋ, ਉਸ ਦਾ ਇਕ ਸਹੀ ਤਰੀਕਾ ਹੋਣਾ ਚਾਹੀਦੈ। ਤੁਸੀਂ ਹਰ ਵੇਲੇ ਕਿਸੇ ਦੇ ਵਿਚਾਰ ਨੂੰ ਲੈ ਕੇ ਉਸ ਦੇ ਇਰਾਦੇ 'ਤੇ ਸ਼ੱਕ ਨਹੀਂ ਕਰ ਸਕਦੇ। ਮੈਨੂੰ ਲੱਗਦੈ ਕਿ ਆਪਣੇ ਵਿਚਾਰ ਪੇਸ਼ ਕਰਨ ਵਾਲੇ ਲੋਕਾਂ ਪ੍ਰਤੀ ਇਹ ਥੋੜ੍ਹਾ ਸਖਤ ਰਵੱਈਆ ਹੈ। ਤੁਹਾਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜਾਣਨਾ ਚਾਹੀਦੈ ਕਿ ਉਹ ਇੰਝ ਕਿਉਂ ਕਰ ਰਹੇ ਹਨ।''
41 ਸਾਲਾ ਫਰਹਾਨ ਦਾ ਕਹਿਣੈ ਕਿ ਸੰਸਦ ਨਾ ਚੱਲਣ 'ਤੇ ਨਾਗਰਿਕ ਫਿਕਰਮੰਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਭ ਫਿਕਰਮੰਦ ਹੁੰਦੇ ਹਾਂ, ਜਦੋਂ ਪੂਰਾ ਸੈਸ਼ਨ ਨਹੀਂ ਚੱਲਦਾ ਕਿਉਂਕਿ ਵਿਵਾਦ ਕਾਰਨ ਗੱਲ ਰੁਕ ਜਾਂਦੀ ਹੈ ਅਤੇ ਲੋਕ ਬਾਹਰ ਚਲੇ ਜਾਂਦੇ ਹਨ। ਕੋਈ ਆਪਸ 'ਚ ਗੱਲਬਾਤ ਨਹੀਂ ਕਰਨਾ ਚਾਹੁੰਦਾ। ਮੇਰੇ ਖਿਆਲ ਨਾਲ ਇਸ ਤਰ੍ਹਾਂ ਵਿਕਾਸ ਨਹੀਂ ਕੀਤਾ ਜਾ ਸਕਦਾ।''
ਸੋਸ਼ਲ ਮੀਡੀਆ 'ਤੇ ਸਕਾਟ ਡਿਸਿਕ ਦੀ ਜਾਸੂਸੀ ਕਰਦੀ ਫੜੀ ਗਈ ਕਰਟਨੀ ਕਾਰਦਾਸ਼ੀਅਨ
NEXT STORY