ਮੁੰਬਈ- ਉਨ੍ਹਾਂ ਨੇ ਸਾਰੀ ਰਚਨਾਤਮਿਕਤਾ ਸਾਨੂੰ ਸੋਹਣੇ ਕੱਪੜੇ ਪਹਿਨਾਉਣ 'ਚ ਲੱਗਾ ਦਿੱਤੀ-ਇੰਨਾ ਕਿ ਮੈਂ ਅੱਜ ਵੀ ਕਿਸੇ ਵੀ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈਂਦੀ ਹਾਂ। ਮੈਂ ਮੈਲਬੋਰਨ ਦੇ ਭਾਰਤੀ ਫਿਲਮ ਉਤਸਵ 'ਚ ਉਨ੍ਹਾਂ ਦੀ ਡਿਜ਼ਾਇਨ ਕੀਤੀ ਪੋਸ਼ਾਕ ਪਾ ਕੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੁੰਦੀ ਸੀ। ਫਿਲਮ 'ਦੰਗਲ' ਤੋਂ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੀ ਸਾਨਿਆ ਮਲਹੋਤਰਾ ਨੇ ਅੱਗੇ ਜਾ ਕੇ 'ਬਧਾਈ ਹੋ', 'ਪਗਲੈਤ', 'ਲੂਡੋ', 'ਫੋਟੋਗ੍ਰਾਫਰ', 'ਮੀਨਾਸ਼ੀ ਸੁੰਦਰੇਸ਼ਵਰ' 'ਹਿਟ - ਦਿ ਫਸਟ ਕੇਸ', 'ਕਟਹਲ' ਵਰਗੀਆਂ ਫਿਲਮਾਂ ’ਚ ਕੰਮ ਕੀਤਾ। ਸਾਨਿਆ ਦੀ ਖਾਸੀਅਤ ਇਹ ਰਹੀ ਹੈ ਕਿ ਉਸ ਨੇ ਹੁਣ ਤਕ ਦੇ ਆਪਣੇ ਕਰੀਅਰ 'ਚ ਕਦੀ ਖੁਦ ਨੂੰ ਰਿਪੀਟ ਨਹੀਂ ਕੀਤਾ। ਇਨੀਂ ਦਿਨੀਂ ਉਹ ਆਪਣੀ ਫਿਲਮ 'ਮਿਸੇਜ਼' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਮਲਿਆਲਮ ਫਿਲਮ 'ਦਿ ਗ੍ਰੇਟ ਇੰਡੀਅਨ ਕਿਚਨ' ਦੀ ਰੀਮੇਕ ਹੈ, ਜੋ ਬਾਕਸ ਆਫਿਸ ’ਤੇ ਸੁਪਰਹਿੱਟ ਸਾਬਤ ਹੋਈ ਸੀ। ਹਾਲ ਹੀ 'ਚ 'ਮਿਸੇਜ਼' ਦਾ ਪ੍ਰੀਮੀਅਰ' ਇੰਡੀਅਨ ਫਿਲਮ ਫੈਸਟੀਵਲ ਮੈਲਬੋਰਨ 'ਚ ਹੋਇਆ। ਇਸ ਫਿਲਮ ਨੂੰ ਉਥੇ ਮੌਜੂਦ ਸਾਰੇ ਲੋਕਾਂ ਦਾ ਖੂੂਬ ਪਿਆਰ ਮਿਲਿਆ ਅਤੇ ਉਨ੍ਹਾਂ ਨੇ ਖੂਬ ਤਾੜੀਆਂ ਵਜਾਈਆਂ। ਸਕ੍ਰੀਨਿੰਗ ਦੇ ਅੰਤ ’ਚ ਇਸ ਫਿਲਮ ਨੂੰ ਦਰਸ਼ਕਾਂ ਵਲੋਂ 'ਸਟੈਂਡਿੰਗ ਓਵੇਸ਼ਨ' ਮਿਲਿਆ।
ਭਾਵੁਕ ਹੋਈ ਸਾਨਿਆ
ਸਕ੍ਰੀਨਿੰਗ ਦੇ ਅੰਤ 'ਚ ਸਾਨਿਆ ਮੰਚ 'ਤੇ ਆਈ ਅਤੇ ਫਿਲਮ ਨੂੰ ਮਿਲਿਆ ਲੋਕਾਂ ਦਾ ਪਿਆਰ ਦੇਖ ਕੇ ਭਾਵੁਕ ਹੋ ਗਈ ਅਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਉਸ ਦੀ ਅੱਖਾਂ 'ਚ ਹੰਝੂ ਆ ਗਏ। ਫਿਲਮ 'ਚ ਰਿਚਾ ਦੀ ਆਪਣੀ ਭੂਮਿਕਾ ਲਈ ਤਿਆਰੀ ਦੇ ਬਾਰੇ 'ਚ ਵੀ ਉਸ ਨੇ ਗੱਲ ਕੀਤੀ ਅਤੇ ਕਿਹਾ ਕਿ ਉਹ ਕਈ ਔਰਤਾਂ ਨੂੰ ਮਿਲੀ ਅਤੇ ਇਕ ਬਹੁਤ ਕਰੀਬੀ ਦੋਸਤ ਦੀ ਮਦਦ ਵੀ ਲਈ, ਜਿਸ ਨੂੰ ਫਿਲਮ 'ਚ ਦਿਖਾਈ ਗਈ ਕਹਾਣੀ ਦੇ ਵਾਂਗ ਹੀ ਜ਼ਿੰਦਗੀ 'ਚ ਅਨੁਭਵ ਹੋਇਆ ਸੀ।ਸਾਨਿਆ ਨੇ ਕਿਹਾ, "ਉਸ ਨੇ (ਉਸ ਦੀ ਦੋਸਤ ਨੇ) ਨਿਮਰਤਾਪੂਰਵਕ ਆਪਣੇ ਥੈਰੇਪੀ ਨੋਟਸ ਸਾਂਝੇ ਕੀਤੇ, ਜਿਸ ਨੂੰ ਮੈਂ ਲਗਭਗ ਹਰ ਦਿਨ ਪੜ੍ਹਦੀ ਸੀ ਅਤੇ ਗੁੱਸਾ ਅਤੇ ਦੁੱਖ ਦੋਵੇਂ ਮਹਿਸੂਸ ਕਰਦੀ ਸੀ ਕਿਉਂਕਿ ਮੈਂ ਉਸ ਦੇ ਬਹੁਤ ਕਰੀਬ ਸੀ। ਮੈਨੂੰ ਇਹ ਜਾਣ ਕੇ ਦੁਖ ਹੁੰਦਾ ਹੈ ਕਿ ਕੁਝ ਔਰਤਾਂ ਇਸ ’ਚੋਂ ਲੰਘ ਰਹੀਆਂ ਹਨ, ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣੇ ਸੁਪਨਿਆਂ ਅਤੇ ਆਪਣੀ ਇੱਛਾਵਾਂ ਨੂੰ ਛੱਡ ਦਿੱਤਾ ਹੈ।"
ਪਾਈ ਸੀ ਮਾਂ ਦੀ ਪੋਸ਼ਾਕ
ਪ੍ਰੀਮਿਅਰ ਦੀ ਰਾਤ, ਸਾਨਿਆ ਨੇ ਆਪਣੀ ਮਾਂ ਰੇਣੂ ਮਲਹੋਤਰਾ ਦੀ ਇਕ ਪੋਸ਼ਾਕ ਪਾ ਕੇ ਉਨ੍ਹਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ। ਤਸਵੀਰਾਂ ਸ਼ੇਅਰ ਕਰਦੇ ਹੋਏ ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, "ਇਹ ਤੁਹਾਡੇ ਲਈ ਹੈ ਮੰਮਾ। ਛੋਟੀ ਉਮਰ ਤੋਂ ਹੀ ਮੇਰੀ ਮਾਂ ਮੇਰੀ ਨਿੱਜੀ ਸਟਾਈਲਿਸਟ ਸੀ, ਜੋ ਮੇਰੀ ਭੈਣ ਅਤੇ ਮੇਰੇ ਲਈ ਕਪੜੇ ਡਿਜ਼ਾਇਨ ਕਰਦੀ ਅਤੇ ਸਿਊਂਦੀ ਸੀ। ਉਨ੍ਹਾਂ ਨੇ ਨਾ ਸਿਰਫ ਸਾਨੂੰ ਵੱਡਾ ਕਰਨ ਲਈ ਬਲਕਿ ਸਾਨੂੰ ਫੈਸ਼ਨ ਦੇ ਮਾਮਲੇ ’ਚ ਅਪਡੇਟ ਰੱਖਣ ਲਈ ਵੀ ਖੁਦ ਨੂੰ ਸਮਰਪਿਤ ਕੀਤਾ।"
"ਮੰਮਾ ਹਮੇਸ਼ਾ ਮੈਨੂੰ ਦੱਸਦੀ ਸੀ ਕਿ ਕਿਵੇਂ ਫੈਸ਼ਨ ਦੀ ਪੜ੍ਹਾਈ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਸ ਸਮੇਂ ਇਹ ਆਰਥਿਕ ਤੌਰ ’ਤੇ ਸੰਭਵ ਨਹੀਂ ਸੀ। ਇਸ ਦੀ ਬਜਾਏ ਉਨ੍ਹਾਂ ਨੇ ਆਪਣੀ ਸਾਰੀ ਰਚਨਾਤਮਿਕਤਾ ਸਾਨੂੰ ਸੁੰਦਰ ਕੱਪੜੇ ਪਾਉਣ ’ਚ ਲਗਾ ਦਿੱਤੀ ਸੀ, ਇੰਨਾ ਕਿ ਮੈਂ ਅੱਜ ਵੀ ਕਿਸੇ ਵੀ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈਂਦੀ ਹੈ। ਮੈਂ ਮੈਲਬੋਰਨ ਦੇ ਭਾਰਤੀ ਫਿਲਮ ਮਹਾਉਤਸਵ 'ਚ ਉਨ੍ਹਾਂ ਦੀ ਡਿਜ਼ਾਇਨ ਕੀਤੀ ਇਕ ਪੋਸ਼ਾਕ ਪਾ ਕੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੁੰਦੀ ਸੀ। ਇਸ ਫਿਲਮ ਦਾ ਪ੍ਰੀਮੀਅਰ ਹੁਣ ਤਕ ਪਾਮ ਸ੍ਰਿਪੰਗਸ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਹਵਾਈ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਅਤੇ ਟਾਲਿਨ ਬਲੈਕ ਨਾਈਟਸ ਫਿਲਮ ਫੈਸਟੀਵਲ 'ਚ ਹੋ ਚੁੱਕਿਆ ਹੈ। 'ਮਿਸੇਜ਼' ਦਾ ਨਿਰਦੇਸ਼ਨ ਆਰਤੀ ਕਡਵ ਨੇ ਕੀਤਾ ਹੈ। ਪੰਮੀ ਬਾਵੇਜਾ, ਹਰਮਨ ਬਾਵੇਜਾ ਅਤੇ ਜਯੋਤੀ ਦੇਸ਼ਪਾਂਡੇ ਇਸ ਦੇ ਨਿਰਮਾਤਾ ਹਨ। ਸਾਨਿਆ ਫਿਲਮ 'ਮਿਸੇਜ਼' 'ਚ ਇਕ ਹਾਊਸਵਾਈਫ ਬਣੀ ਹੈ।
ਉਸ ਨੇ ਹਮੇਸ਼ਾ ਪਰਦੇ 'ਤੇ ਇਕ ਮਜ਼ਬੂਤ ਔਰਤ ਦਾ ਪ੍ਰਤੀਨਿਧੀਤਵ ਕੀਤਾ ਹੈ। ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ 'ਚ ਮਿਸੇਜ਼ ਲਈ ਬੈਸਟ ਐਕਟ੍ਰੈੱਸ ਦਾ ਐਵਾਰਡ ਜਿੱਤਣ ਵਾਲੀ ਸਾਨਿਆ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਫਿਲਮਾਂ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਦੀ ਹੈ ਜੋ ਲੋਕਾਂ ਨੂੰ ਪ੍ਰੇਰਿਤ ਕਰਨ। ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ 'ਚ ਐਵਾਰਡ ਮਿਲਣਾ ਉਸ ਦੇ ਲਈ ਕੀ ਮਾਇਨੇ ਰੱਖਦਾ ਹੈ, ਉਸ ਨੇ ਕਿਹਾ, "ਪ੍ਰਸ਼ੰਸਾ ਹੋਣ ਜਾਂ ਐਵਾਰਡ ਮਿਲਣ 'ਤੇ ਚੰਗਾ ਲੱਗਦਾ ਹੈ। ਇਹ ਇਕ ਤਰੀਕੇ ਨਾਲ ਪੁਸ਼ਟੀ ਕਰਦੀ ਹੈ ਕਿ ਤੁਸੀਂ ਚੰਗਾ ਕੰਮ ਕੀਤਾ ਹੈ ਪਰ ਮੈਨੂੰ ਉਦੋਂ ਹੋਰ ਵੀ ਚੰਗਾ ਲੱਗਦਾ ਹੈ ਜਦੋਂ ਦਰਸ਼ਕਾਂ ਨੂੰ ਫਿਲਮ ਪਸੰਦ ਆਉਂਦੀ ਹੈ। ਉਮੀਦ ਹੈ ਕਿ ਭਾਰਤ 'ਚ ਫਿਲਮ ਰਿਲੀਜ਼ ਹੋਵੇਗੀ ਤਾਂ ਵੀ ਲੋਕਾਂ ਨੂੰ ਪਸੰਦ ਆਵੇਗੀ।"
'ਮੇਰੇ ਸਬਰ ਦਾ ਇਮਤਿਹਾਨ ਲੈ ਰਹੇ ਸਨ'... ਮੇਕਰਸ ਨੇ ਹਨੀ ਸਿੰਘ ਨੂੰ 12 ਘੰਟੇ ਤੱਕ ਬਿਠਾਇਆ
NEXT STORY