ਮੁੰਬਈ- ਫਿਲਮੀ ਗਲਿਆਰਿਆਂ ਤੋਂ ਹਰ ਰੋਜ਼ ਵਿਆਹ ਅਤੇ ਤਲਾਕ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਫਿਰੋਜ਼ ਖਾਨ ਇਕ ਵਾਰ ਫਿਰ ਲਾਈਮਲਾਈਟ ਵਿਚ ਆ ਗਏ ਹਨ ਅਤੇ ਉਹ ਵੀ ਆਪਣੀ ਨਿੱਜੀ ਜ਼ਿੰਦਗੀ ਕਾਰਨ। ਫਿਰੋਜ਼ ਖਾਨ ਨੇ 4 ਮਹੀਨੇ ਪਹਿਲਾਂ ਹੀ ਗੁਪਤ ਰੂਪ ਨਾਲ ਦੂਜਾ ਵਿਆਹ ਕੀਤਾ ਸੀ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਪਹਿਲੀ ਪਤਨੀ ਦੀ ਤਰ੍ਹਾਂ ਉਹ ਦੂਜੀ ਪਤਨੀ ਨੂੰ ਵੀ ਤਲਾਕ ਦੇਣ ਜਾ ਰਿਹਾ ਹੈ। ਹੁਣ ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜੀ ਹੈ।
ਇਹ ਵੀ ਪੜ੍ਹੋ- ਇਨ੍ਹਾਂ ਸੁੰਦਰੀਆਂ ਨੇ ਗੀਤ 'ਕਾਲੀ ਐਕਟਿਵਾ' 'ਤੇ ਲਗਾਏ ਠੁਮਕੇ, ਦੇਖੋ ਵੀਡੀਓ
ਫਿਰੋਜ਼ ਖਾਨ ਦੇ ਵਿਆਹ 'ਚ ਦਰਾਰ ?
ਪਾਕਿਸਤਾਨੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਫਿਰੋਜ਼ ਖਾਨ ਨੇ ਜੂਨ 2024 'ਚ ਦੂਜਾ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਫਿਰੋਜ਼ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਤੁਰੰਤ ਬਾਅਦ ਜ਼ੈਨਬ ਫਿਰੋਜ਼ ਨਾਲ ਦੂਜਾ ਵਿਆਹ ਕੀਤਾ। ਇਸ ਦੇ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਪਰੇਸ਼ਾਨੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਦਾਕਾਰ ਨੇ ਜ਼ੈਨਬ ਨੂੰ ਵੀ ਅਨਫਾਲੋ ਕਰ ਦਿੱਤਾ ਸੀ, ਜਿਸ ਨੇ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ।
ਤਲਾਕ ਦਾ ਨੋਟ ਹੋਇਆ ਵਾਇਰਲ
ਜਿੱਥੇ ਕਿਸੇ ਤਰ੍ਹਾਂ ਫਿਰੋਜ਼ ਵੱਲੋਂ ਜ਼ੈਨਬ ਨੂੰ ਅਨਫਾਲੋ ਕਰਨ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜ਼ੈਨਬ ਦੇ ਨਾਂ 'ਤੇ ਇਕ ਫਰਜ਼ੀ ਅਕਾਊਂਟ ਤੋਂ ਤਲਾਕ ਦਾ ਨੋਟ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਹਵਾ ਮਿਲੀ। ਪਰ ਹੁਣ ਇਨ੍ਹਾਂ ਅਫਵਾਹਾਂ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ, ਅਦਾਕਾਰ ਨੇ ਹੁਣ ਆਪਣੇ ਦੂਜੇ ਤਲਾਕ ਦੀਆਂ ਅਫਵਾਹਾਂ 'ਤੇ ਆਪਣੀ ਚੁੱਪ ਤੋੜੀ ਹੈ ਅਤੇ ਦੁਨੀਆ ਨੂੰ ਸੱਚ ਦੱਸ ਦਿੱਤਾ ਹੈ।
ਇਹ ਵੀ ਪੜ੍ਹੋ- ਸ਼ਹੀਦੀ ਦਿਹਾੜਿਆਂ ਦੇ ਚੱਲਦਿਆਂ ਬੱਬੂ ਮਾਨ ਨੇ ਲਿਆ ਵੱਡਾ ਫੈਸਲਾ
ਹੁਮੈਮਾ ਮਲਿਕ ਨੇ ਦਿੱਤੀ ਪ੍ਰਤੀਕਿਰਿਆ
ਫਿਰੋਜ਼ ਦੀ ਭੈਣ ਅਤੇ ਅਦਾਕਾਰਾ ਹੁਮੈਮਾ ਮਲਿਕ ਨੇ ਵੀ ਇੰਸਟਾ ਸਟੋਰੀ 'ਤੇ ਆਪਣੇ ਭਰਾ ਅਤੇ ਭਾਬੀ ਦੇ ਤਲਾਕ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾ ਸਟੋਰੀ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਨਫਰਤ ਕਰਨ ਵਾਲਿਆਂ ਨੂੰ ਇਹ ਸਭ ਕੁਝ ਨਹੀਂ ਦਿਖਾਉਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਸਪਤਾਲ 'ਚ ਭਰਤੀ ਮਸ਼ਹੂਰ ਅਦਾਕਾਰਾ, ਫੈਨਜ਼ ਹੋਏ ਪਰੇਸ਼ਾਨ
NEXT STORY