ਫਗਵਾੜਾ : ਸੁਖਬੀਰ ਸੰਧਰ ਫਿਲਮ ਪ੍ਰਾਈਵੇਟ ਲਿਮਟਿਡ ਦੇ ਬੈਨਰ 'ਤੇ 8 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਸਾਕਾ' ਦੀ ਲੋਕਾਂ 'ਚ ਲੋਕਪ੍ਰਿਅਤਾ ਨੇ ਸਾਰੇ ਰਿਕਾਰਡ ਤੋੜ ਦਿੱਤੇ। ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਬੇਮਿਸਾਲ ਸ਼ਹਾਦਤ ਦੀ ਸੱਚੀ ਕਹਾਣੀ 'ਤੇ ਆਧਾਰਿਤ 'ਸਾਕਾ' ਫਿਲਮ ਦੇ ਪ੍ਰੋਡਿਊਸਰ ਸੁਖਬੀਰ ਸਿੰਘ ਸੰਧਰ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਫਿਲਮ ਅਸਲ 'ਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ।
'ਸਾਕਾ' ਫਿਲਮ ਦੇ ਡਾਇਰੈਕਟਰ ਤੇ ਲੇਖਕ ਜਗਮੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਫਿਲਮ ਦਾ ਹਰੇਕ ਦ੍ਰਿਸ਼ ਲੋਕਾਂ ਨੂੰ ਸ਼ਹੀਦਾਂ ਦੀ ਰਹੀ ਮਹਾਨ ਕੁਰਬਾਨੀ ਦੀਆਂ ਯਾਦਾਂ ਤਾਜ਼ਾ ਕਰਕੇ ਜਾਵੇਗਾ। ਬਾਲੀਵੁੱਡ ਦੀਆਂ ਸੁਪਰਹਿੱਟ ਫਿਲਮਾਂ ਗਦਰ, ਹਵਾਏਂ ਦੇ ਡਾਇਰੈਕਟਰ ਅਭਿਤੇਜ ਮਾਨ ਨੇ ਕਿਹਾ ਕਿ ਪੰਜਾਬੀ ਫਿਲਮ 'ਸਾਕਾ' ਦਾ ਸੰਗੀਤ 17ਵੀਂ ਸਦੀ ਤੋਂ 21ਵੀਂ ਸਦੀ ਤੱਕ ਦਾ ਇਤਿਹਾਸਿਕ ਸਫਰਨਾਮਾ ਹੈ।
'ਸਾਕਾ' ਫਿਲਮ ਦੇ ਮਿਊਜ਼ਿਕ ਡਾਇਰੈਕਟਰ ਮਾਧਵ ਵਿਜੇ ਨੇ ਕਿਹਾ ਕਿ 'ਸਾਕਾ' ਫਿਲਮ ਦੇ ਸੰਗੀਤ ਨੂੰ ਤਿਆਰ ਕਰਦੇ ਹੋਏ ਉਨ੍ਹਾਂ ਨੇ ਹਰ ਉਸ ਪਹਿਲੂ 'ਤੇ ਫੋਕਸ ਕੀਤਾ ਹੈ ਕਿ ਜੋ 18ਵੀਂ ਅਤੇ 19ਵੀਂ ਸਦੀ ਦੇ ਪਰੰਮਪਾਰਿਕ ਪੰਜਾਬੀ ਸੰਗੀਤ ਦੀ ਪਛਾਣ ਰਿਹਾ ਹੈ।
ਪੰਜਾਬੀ ਫਿਲਮ 'ਸਾਕਾ' 'ਚ ਬ੍ਰਿਟਿਸ਼ ਗਵਰਨਰ ਕਿੰਗ ਦਾ ਰੋਲ ਨਿਭਾਉਣ ਵਾਲੇ ਪ੍ਰਸਿੱਧ ਅਮਰੀਕੀ ਕਲਾਕਾਰ ਸਟਾਸ ਕਲਾਸਿਨ ਨੇ ਕਿਹਾ ਕਿ 'ਸਾਕਾ' ਇਕ ਅਜਿਹੀ ਫਿਲਮ ਹੋਵੇਗੀ ਜਿਸ ਨੂੰ ਦੇਖਣ ਦੇ ਦੌਰਾਨ ਦਰਸ਼ਕਾਂ 'ਚ ਰੋਮਾਂਚ ਤੇ ਦੇਸ਼ਭਗਤੀ ਦੀ ਭਾਵਨਾ ਦਾ ਭਰਪੂਰ ਸੰਚਾਰ ਹੋਵੇਗਾ।
ਪੰਜਾਬੀ ਫਿਲਮ 'ਵਿਸਾਖੀ ਲਿਸਟ' ਦਾ ਸੰਗੀਤ ਰਿਲੀਜ਼ Watch Video
NEXT STORY