ਮੁੰਬਈ- ਟੀ.ਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਬਿੱਗ ਬੌਸ ਸ਼ੋਅ ਸੀਜ਼ਨ16 ਅਗਲੇ ਮਹੀਨੇ ਕਿਸੇ ਵੀ ਸਮੇਂ ਸ਼ੁਰੂ ਹੋ ਸਕਦਾ ਹੈ। ਸਲਮਾਨ ਦੇ ਇਸ ਸ਼ੋਅ ਲਈ ਕੰਟੈਸਟੈਂਟਸ ਦੀ ਭਾਲ ਕਰ ਰਹੇ ਹਨ। ਇਸ ਦੇ ਨਾਲ ਕਈ ਸੈਲੇਬਸ ਦੇ ਨਾਵਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫ਼ਿਲਮ ‘ਗੁੱਡਬਾਏ’ ਦੇ ਟ੍ਰੇਲਰ ਲਾਂਚ ਮੌਕੇ ਰੋ ਪਈ ਏਕਤਾ ਕਪੂਰ, ਭਾਵੁਕ ਤਸਵੀਰਾਂ ਆਈਆਂ ਸਾਹਮਣੇ
ਹਾਲ ਹੀ ’ਚ ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ 5 ਸਤੰਬਰ ਨੂੰ ਸਲਮਾਨ ਨੇ ਫ਼ਿਲਮਸਿਟੀ ’ਚ ਸ਼ੋਅ ਦਾ ਪ੍ਰੋਮੋ ਸ਼ੂਟ ਕੀਤਾ ਹੈ। ਖ਼ਬਰਾ ਮੁਤਾਬਕ ਰਿਹਾ ਹੈ ਕਿ ਇਸ ਵਾਰ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੇ ਭਰਾ ਫ਼ੈਜ਼ਲ ਖ਼ਾਨ ਬਿੱਗ ਬੌਸ ਦੇ ਘਰ ਅੰਦਰ ਨਜ਼ਰ ਆ ਸਕਦੇ ਹਨ।

ਇਸ ਬਾਰੇ ਫ਼ੈਜ਼ਲ ਖ਼ਾਨ ਨੇ ਕਿਹਾ ਕਿ ‘ਉਸ ਕੋਲ ‘ਬਿੱਗ ਬੌਸ 16’ ਅਤੇ ਟੀ.ਵੀ ਸ਼ੋਅ ਦਾ ਆਫ਼ਰ ਹੈ।ਮੈਂ ਬਿੱਗ ਬੌਸ ਨੂੰ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕ ਹੁਣ ਵੀ ਮੇਰੇ ਬਾਰੇ ਸੋਚਦੇ ਹਨ। ਕਿਰਪਾ ਕਰਕੇ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਨੂੰ ਕੋਈ ਚੰਗਾ ਕੰਮ ਮਿਲੇ ਤਾਂ ਜੋ ਮੈਂ ਤੁਹਾਡਾ ਮਨੋਰੰਜਨ ਕਰ ਸਕਾਂ, ਚਾਹੇ ਉਹ ਫ਼ਿਰ ਵੈੱਬ ਸੀਰੀਜ਼ ਹੋਵੇ ਜਾਂ ਫ਼ਿਲਮ।’
ਇਹ ਵੀ ਪੜ੍ਹੋ : ਇਸ ਆਲੀਸ਼ਾਨ ਘਰ ’ਚ ਰਹਿੰਦੀ ਹੈ ਕੰਗਨਾ ਰਣੌਤ, ਇੰਸਟਾਗ੍ਰਾਮ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਸਿਆਸਤਦਾਨ ਅਤੇ ਅਦਾਕਾਰਾ ਨੁਸਰਤ ਜਹਾਂ ਦਾ ਨਾਂ ਵੀ ਕਾਫ਼ੀ ਚਰਚਾ ’ਚ ਹੈ ਪਰ ਅਦਾਕਾਰਾ ਨੇ ਇਸ ਮੁੱਦੇ ’ਤੇ ਚੁੱਪੀ ਧਾਰੀ ਹੋਈ ਹੈ। ਖ਼ਬਰਾਂ ਮੁਤਾਬਕ ਚਾਰੂ ਅਤੇ ਰਾਜੀਵ ਸੇਨ ਨੂੰ ਵੀ ਸ਼ੋਅ ਦੇ ਆਫ਼ਰ ਆਏ ਹਨ। ਇਨ੍ਹਾਂ ਤੋਂ ਇਲਾਵਾ ਵਿਵੀਅਨ ਡੇਸੇਨਾ ਅਤੇ ਮੁਨੱਵਰ ਫ਼ਾਰੂਕੀ ਅਤੇ ਹੋਰ ਵੀ ਕਈ ਨਾਂ ਇਸ ਸੂਚੀ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ
ਦੱਸ ਦੇਈਏ ਕਿ ਸਲਮਾਨ ਖ਼ਾਨ ਨੇ ਇਸ ਵਾਰ ਸ਼ੋਅ ਨੂੰ ਹੋਸਟ ਕਰਨ ਲਈ ਤਿੰਨ ਗੁਣਾ ਫ਼ੀਸ ਵਧਾਉਣ ਦੀ ਮੰਗ ਕੀਤੀ ਸੀ। ਰਿਪੋਰਟ ਮੁਤਾਬਕ ਸਲਮਾਨ ਨੇ ਬਿੱਗ ਬੌਸ ਸੀਜ਼ਨ 15 ਲਈ 350 ਕਰੋੜ ਰੁਪਏ ਚਾਰਜ ਕੀਤੇ ਸਨ।
ਆਰ. ਮਾਧਵਨ 11 ਸਾਲਾਂ ਬਾਅਦ ਗੀਤ ‘ਮੇਰਾ ਦਿਲ ਗਾਏ ਜਾ’ ’ਤੇ ਥਿਰਕਦੇ ਆਏ ਨਜ਼ਰ (ਵੀਡੀਓ)
NEXT STORY