ਮੁੰਬਈ- ਕੈਟਰੀਨਾ ਕੈਫ ਅਤੇ ਆਦਿਤਿਆ ਰਾਏ ਕਪੂਰ ਦੀ ਫ਼ਿਲਮ 'ਫਿਤੂਰ' 60 ਕਰੋੜ ਦੇ ਭਾਰੀ ਬਜਟ 'ਚ ਬਣੀ ਹੈ। ਫ਼ਿਲਮ 'ਫਿਤੂਰ' ਪਹਿਲੇ ਹਫ਼ਤੇ 'ਚ ਸਿਰਫ 14 ਕਰੋੜ ਕਮਾ ਪਾਈ ਹੈ, ਜਦੋਂਕਿ ਉਸ ਦੇ ਮੁਕਾਬਲੇ ਰਿਲੀਜ਼ ਹੋਈ ਪੁਲਕਿਤ ਸਮਰਾਟ, ਯਾਮੀ ਗੌਤਮ ਅਤੇ ਉਰਵਸ਼ੀ ਰੌਤੇਲਾ ਦੀ ਫ਼ਿਲਮ 'ਸਨਮ ਰੇ' ਨੇ ਪਹਿਲੇ ਹਫ਼ਤੇ 17 ਕਰੋੜ ਦੀ ਕਮਾਈ ਕਰਕੇ 'ਫਿਤੂਰ' ਨੂੰ ਪਛਾੜ ਦਿੱਤਾ ਹੈ।
'ਸਨਮ ਰੇ' ਫ਼ਿਲਮ ਦੀ ਡਾਇਰੈਕਟਰ ਦਿਵਿਆ ਖੋਸਲਾ ਕੁਮਾਰ ਅਨੁਸਾਰ,''ਸਨਮ ਰੇ ਸਿਰਫ 15 ਕਰੋੜ ਦੇ ਬਜਟ 'ਚ ਬਣੀ ਫ਼ਿਲਮ ਹੈ। ਇਸ ਲਿਹਾਜ ਨਾਲ ਫ਼ਿਲਮ ਨੇ ਪਹਿਲੇ ਹਫਤੇ 'ਚ ਹੀ ਆਪਣੀ ਲਾਗਤ ਵਸੂਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਦਿਵਿਆ ਦੀ ਪਹਿਲੀ ਫ਼ਿਲਮ 'ਯਾਰੀਆਂ' ਨੂੰ ਵੀ ਚੰਗਾ ਰਿਸਪਾਂਸ ਮਿਲਿਆ ਸੀ। ਦੂਜੇ ਪਾਸੇ 'ਦਾਵਤ-ਏ-ਇਸ਼ਕ' 'ਚ ਪਰਿਣੀਤੀ ਚੋਪੜਾ ਦੇ ਅਪੋਜ਼ਿਟ ਨਜ਼ਰ ਆਉਣ ਦੇ ਬਾਅਦ ਦੂਜੀ ਵਾਰ ਲੀਡ ਹੀਰੋ ਦੇ ਕਿਰਦਾਰ 'ਚ ਦਿਖੇ ਆਦਿਤਿਆ ਰਾਏ ਕਪੂਰ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
Shocked : ਜਦੋਂ ਕਰੀਨਾ ਕਪੂਰ ਨੇ 'ਚੁੰਮਣ ਦ੍ਰਿਸ਼' 'ਤੇ ਕੀਤਾ ਖੁਲਾਸਾ, ਕਹੀ ਇਹੋ ਜਿਹੀ ਗੱਲ !
NEXT STORY