ਜਲੰਧਰ- ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਵਾਲੇ ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਦੀ 'ਅਰਦਾਸ' ਤਾਂ ਇਹੀ ਹੋਵੇਗੀ 2017 ਦੀਆਂ ਚੋਣਾਂ ਵਿਚ 'ਆਪ' ਹੀ ਜਿੱਤ ਪ੍ਰਾਪਤ ਕਰੇ ਪਰ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਘੁੱਗੀ ਤੇ ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਅਰਦਾਸ' ਦੀ। ਸਮਾਜਿਕ ਮੁੱਦਿਆਂ 'ਤੇ ਆਧਾਰਤ ਇਕ ਨਿਵੇਕਲੇ ਵਿਸ਼ੇ ਵਾਲੀ ਇਹ ਫਿਲਮ ਕਾਮੇਡੀ ਤੋਂ ਹਟ ਕੇ ਪੰਜਾਬੀ ਸਿਨੇਮੇ ਦੇ ਇਕ ਹੋਰ ਪੱਖ ਨੂੰ ਦਰਸਾਏਗੀ।
ਪਿੱਛਲੇ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਜਗਤ ਦੇ ਪ੍ਰੇਮੀ ਗੰਭੀਰ ਵਿਸ਼ੇ ਵਾਲੀਆਂ ਫਿਲਮਾਂ ਦੀ ਮੰਗ ਕਰ ਰਹੇ ਸਨ। ਸੋ ਗਿੱਪੀ ਗਰੇਵਾਲ ਨੇ ਬਤੌਰ ਡਾਇਰੈਕਟਰ ਆਪਣੀ ਪਹਿਲੀ ਹੀ ਫਿਲਮ ਵਿਚ ਫੈਨਜ਼ ਦੀ 'ਅਰਦਾਸ' ਪੂਰੀ ਕਰ ਦਿੱਤੀ। 'ਅਰਦਾਸ' ਐਮੀ ਵਿਰਕ, ਬੀ. ਐੱਨ. ਸ਼ਰਮਾ, ਮੈਂਡੀ ਤੱਖਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਬੀਰ ਵਰਗੇ ਸਿਤਾਰਿਆਂ ਨਾਲ ਸਜੀ ਹੋਈ ਫਿਲਮ ਹੈ।
1 ਜਨਵਰੀ ਨੂੰ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। 11 ਮਾਰਚ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਕਦਮ ਚੁੱਕਿਆ। ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਆਮ ਲੋਕਾਂ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ ਦੀ ਅਰਦਾਸ ਪੂਰੀ ਕਰਦੀ ਹੈ ਜਾਂ ਨਹੀਂ ਅਤੇ ਉਨ੍ਹਾਂ ਦੇ ਸਿਆਸੀ ਸਫਰ 'ਤੇ ਇਹ ਫਿਲਮ ਕਿੰਨੀਂ ਕੁ ਛਾਪ ਛੱਡਦੀ ਹੈ।
ਕਾਇਲੀ ਜ਼ੈਨਰ ਨੇ ਕਰਵਾਇਆ ਹੌਟ ਅਤੇ ਸੈਕਸੀ ਫੋਟੋਸ਼ੂਟ (pics)
NEXT STORY