ਮੁੰਬਈ (ਬਿਊਰੋ)– 52ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹਾਉਤਸਵ (ਆਈ. ਐੱਫ. ਐੱਫ. ਆਈ.) ’ਚ ਮਰਾਠੀ ਫ਼ਿਲਮ ‘ਗੋਦਾਵਰੀ’ ਨੂੰ ਐਵਾਰਡ ਮਿਲਣ ਨਾਲ ਉਤਸ਼ਾਹਿਤ ਸਹਿ-ਨਿਰਮਾਤਾ ਤੇ ਅਦਾਕਾਰ ਜਤਿੰਦਰ ਜੋਸ਼ੀ, ਜਿਨ੍ਹਾਂ ਨੇ ਸਰਵਸ੍ਰੇਸ਼ਠ ਅਦਾਕਾਰ ਦਾ ਸਿਲਵਰ ਪੀਕੌਕ ਐਵਾਰਡ ਮਿਲਿਆ ਤੇ ਨਿਰਦੇਸ਼ਕ ਨਿਖਿਲ ਮਹਾਜਨ ਜੀ ਜੋੜੀ ਆਪਣੇ ਅਗਲੇ ਪ੍ਰੋਡਕਸ਼ਨ ‘ਰਾਵਸਾਹਿਬ’ ’ਤੇ ਕੰਮ ਕਰ ਰਹੀ ਹੈ, ਜਿਸ ਦੇ ਪ੍ਰੋਡਿਊਸਰ ਨੇਹਾ ਪੇਂਡਸੇ ਬਿਆਸ ਤੇ ਅਕਸ਼ੇ ਬਰਦਾਪੁਰਕਰ ਹਨ।
ਮਹਾਜਨ ਨੇ ਨਿਰਦੇਸ਼ਨ ਲਈ ਆਈ. ਐੱਫ. ਐੱਫ. ਆਈ. ਵਿਸ਼ੇਸ਼ ਜਿਊਰੀ ਪੁਰਸਕਾਰ ਜਿੱਤਿਆ, ਜਿਸ ਨਾਲ ‘ਗੋਦਾਵਰੀ’ ਇਕ ਮੁੱਖ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ’ਚ ਦੋ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਮਰਾਠੀ ਫ਼ਿਲਮ ਬਣ ਗਈ।
‘ਰਾਵਸਾਹਿਬ’ ਤੋਂ ਇਲਾਵਾ ਉਹ ‘ਥੋੜ੍ਹਾ ਤੁਜਾ, ਥੋੜ੍ਹਾ ਮਜ਼ਾ’ ਤੇ ‘ਨਾਈਟ ਡਿਊਟੀ’ ’ਤੇ ਕੰਮ ਕਰ ਰਹੇ ਹਨ। ਮਹਾਜਨ ਮੁਤਾਬਕ ਦੋਵੇਂ ਫ਼ਿਲਮਾਂ ਜਲਦ ਹੀ ਫਲੋਰ ’ਤੇ ਆਉਣਗੀਆਂ ਤੇ 2023 ਦੀ ਸ਼ੁਰੂਆਤ ’ਚ ਰਿਲੀਜ਼ ਲਈ ਤਿਆਰ ਹੋਣਗੀਆਂ।
ਬਲਿਊ ਡ੍ਰਾਪ ਫ਼ਿਲਮਜ਼ ਬੈਨਰ ਹੇਠ ਜਤਿੰਦਰ ਜੋਸ਼ੀ, ਮਿਤਾਲੀ ਜੋਸ਼ੀ, ਪਵਨ ਮਾਲੂ ਤੇ ਨਿਖਿਲ ਮਹਾਜਨ ਵਲੋਂ ਸਹਿ-ਨਿਰਮਿਤ ‘ਗੋਦਾਵਰੀ’ ਨਾਸਿਕ ’ਚ ਪਵਿੱਤਰ ਨਦੀ ਦੇ ਕੰਢੇ ਰਹਿਣ ਵਾਲੇ ਇਕ ਪਰਿਵਾਰ ਦੀ ਕਹਾਣੀ ਹੈ। ਮੁੱਖ ਭੂਮਿਕਾ ਨਿਭਾਉਣ ਵਾਲੇ ਇਸ ਦੇ ਹੋਰ ਸਿਤਾਰੇ ਨੀਨਾ ਕੁਲਕਰਨੀ ਤੇ ਵਿਕਰਮ ਗੋਖਲੇ ਹਨ। ਜੋਸ਼ੀ ਤੇ ਮਹਾਜਨ ਨੇ ਆਪਣੀ ਫ਼ਿਲਮ ਦੀ ਵੱਡੀ ਜਿੱਤ ’ਤੇ ਗੱਲਬਾਤ ਦੌਰਾਨ ਇਸ ਨੂੰ ਇਕੱਠਿਆਂ ਲਿਆਉਣ ਲਈ ਲੜੀਆਂ ਗਈਆਂ ਲੜਾਈਆਂ ਤੇ ਮਰਾਠੀ ਸਿਨੇਮਾ ਦੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
76 ਸਾਲਾਂ ਦੇ ਹੋਏ ਸ਼ਤਰੁਘਨ ਸਿਨ੍ਹਾ, ਅੱਜ ਵੀ ਲੋਕਾਂ ਨੂੰ ਯਾਦ ਨੇ ਉਨ੍ਹਾਂ ਦੇ ਦਮਦਾਰ ਡਾਇਲਾਗਸ
NEXT STORY