ਮੁੰਬਈ: ਟਿਕ-ਟੌਕ ਸਟਾਰ ਅਤੇ ਬਿੱਗ ਬੌਸ ਫ਼ੇਮ ਸੋਨਾਲੀ ਫੋਗਾਟ ਨੇ 22 ਅਗਸਤ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਦੇ ਨਾਲ ਹੀ ਅੱਜ ਯਾਨੀ (26 ਅਗਸਤ) ਨੂੰ ਦੁਪਹਿਰ 12.30 ਵਜੇ ਹਿਸਾਰ ’ਚ ਅੰਤਿਮ ਸੰਸਕਾਰ ਕੀਤਾ ਗਿਆ।
ਜਿਵੇਂ ਹੀ ਸੋਨਾਲੀ ਦੀ ਧੀ ਨੇ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਭੁੱਬਾਂ ਮਾਰ ਰੋਈ। ਇਸ ਤੋਂ ਪਹਿਲਾਂ ਸਵੇਰੇ ਕਰੀਬ 10.15 ਵਜੇ ਸੋਨਾਲੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਹਿਸਾਰ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਉਸ ਦੇ ਢੰਡੂਰ ਫਾਰਮ ਹਾਊਸ ਲਿਆਂਦਾ ਗਿਆ। ਫਾਰਮ ਹਾਊਸ ਵਿਖੇ ਰਸਮਾਂ ਉਪਰੰਤ ਉਨ੍ਹਾਂ ਦੀ ਅੰਤਿਮ ਯਾਤਰਾ ਰਿਸ਼ੀ ਨਗਰ ਸ਼ਮਸ਼ਾਨਘਾਟ ਲਈ ਰਵਾਨਾ ਹੋਈ।
ਦੱਸ ਦੇਈਏ ਕਿ ਪੋਸਟਮਾਰਮ ਰਿਪੋਰਟ ’ਚ ਉਸ ਦੇ ਸਰੀਰ ’ਤੇ ਕੱਟ ਦੇ ਨਿਸ਼ਾਨ ਪਾਏ ਸਨ। ਪੁਲਸ ਨੇ ਇਸ ਮਾਮਲੇ ’ਚ ਉਸ ਦੇ ਪੀ.ਏ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਆ ਪੁਲਸ ਸ਼ੁੱਕਰਵਾਰ ਨੂੰ ਸੁਧੀਰ ਅਤੇ ਸੁਖਵਿੰਦਰ ਨੂੰ ਅਦਾਲਤ ’ਚ ਪੇਸ਼ ਕਰੇਗੀ।
ਸੋਨਾਲੀ ਦਾ ਸਿਆਸਤ ’ਚ ਵੀ ਰਿਹਾ ਲੰਬਾ ਤਜਰਬਾ
ਸੋਨਾਲੀ ਫੋਗਾਟ ਨੇ ਸਾਲ 2008 ਵਿਚ ਸਿਆਸਤ ਵਿਚ ਕਦਮ ਰੱਖਿਆ। ਸੋਨਾਲੀ ਫੋਗਾਟ ਨੂੰ ਸਾਲ 2019 ਦੀਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਆਦਮਪੁਰ ਵਰਗੀ ਹਾਟ ਸੀਟ ਤੋਂ ਟਿਕਟ ਦੇ ਦਿੱਤੀ। ਆਦਮਪੁਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਸੋਨਾਲੀ ਫੋਗਾਟ ਨੂੰ ਲਗਭਗ 29,471 ਵੋਟਾਂ ਦੇ ਫਰਕ ਨਾਲ ਹਰਾਇਆ ਪਰ ਇਸ ਚੋਣ ਤੋਂ ਬਾਅਦ ਸੋਨਾਲੀ ਸਿਆਸਤ ਦੀਆਂ ਸੁਰਖੀਆਂ ਵਿਚ ਆਈ ਅਤੇ ਉਹ ਚੋਣ ਹਾਰਨ ਤੋਂ ਬਾਅਦ ਵੀ ਇਸ ਖੇਤਰ ਵਿਚ ਸਿਆਸੀ ਰੂਪ ਨਾਲ ਲਗਾਤਾਰ ਸਰਗਰਮ ਰਹੀ।
ਵਿਸ਼ੇਸ਼ ਗੱਲ ਇਹ ਹੈ ਕਿ ਸੋਨਾਲੀ ਫੋਗਾਟ ਜਨਤਕ ਮੰਚਾਂ ਤੋਂ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਬੜੇ ਖੁੱਲ੍ਹੇ ਮਨ ਅਤੇ ਬਹਾਦੁਰੀ ਨਾਲ ਰੱਖਦੀ ਸੀ। ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਦੇ ਨਾਲ ਉਨ੍ਹਾਂ ਦਾ ਵਿਵਾਦ ਹੋਇਆ ਉਦੋਂ ਵੀ ਉਨ੍ਹਾਂ ਆਪਣਾ ਪੱਖ ਬਹੁਤ ਦਲੇਰੀ ਨਾਲ ਰੱਖਿਆ ਸੀ। ਅਜੇ ਹਾਲ ਹੀ ਵਿਚ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਸੀਟ ਤੋਂ ਅਸਤੀਫਾ ਦਿੱਤਾ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਉਦੋਂ ਵੀ ਉਨ੍ਹਾਂ ਤਿੱਖੀਆਂ ਟਿੱਪਣੀਆਂ ਨਾਲ ਖੂਬ ਤੰਜ ਕੱਸੇ ਸਨ। ਸੋਨਾਲੀ ਫੋਗਾਟ ਹਮੇਸ਼ਾ ਤੋਂ ਹੀ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ ਦਾ ਦਾਅਵਾ ਪ੍ਰਗਟਾਉਂਦੀ ਰਹੀ ਹੈ। ਅਜਿਹੇ ਵਿਚ ਉਦੋਂ ਸੋਨਾਲੀ ਨੇ ਸਖਤ ਤੇਵਰ ਦਿਖਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਜਦੋਂ ਸ਼ੇਰਨੀ 2 ਕਦਮ ਪਿੱਛੇ ਹੱਟਦੀ ਹੈ ਤਾਂ ਹੋਰ ਜ਼ਿਆਦਾ ਖੁੰਖਾਰ ਹੋ ਜਾਂਦੀ ਹੈ।
ਇਸ ਤਰ੍ਹਾਂ ਦੇ ਟਵੀਟ ਸੋਨਾਲੀ ਸੋਸ਼ਲ ਮੀਡੀਆ ’ਤੇ ਅਕਸਰ ਕਰਦੀ ਰਹਿੰਦੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ’ਤੇ ਆਪਣੀ ਗੱਲ ਰੱਖਣ ਤੋਂ ਇਲਾਵਾ ਸੋਨਾਲੀ ਆਪਣੇ ਹਮਾਇਤੀਆਂ ਅਤੇ ਵਿਰੋਧੀਆਂ ਦੀਆਂ ਗੱਲਾਂ ਦਾ ਵੀ ਖੁੱਲੇ ਮਨ ਨਾਲ ਜਵਾਬ ਦਿੰਦੀ ਸੀ। ਸੋਨਾਲੀ ਨੂੰ ਪਹਾੜਾਂ ’ਤੇ ਘੁੰਮਣਾ, ਘੁੜਸਵਾਰੀ ਕਰਨਾ ਅਤੇ ਡਰਾਈਵਿੰਗ ਕਰਨਾ ਕਾਫੀ ਪਸੰਦ ਸੀ। ਉਨ੍ਹਾਂ ਪਤੀ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ ਖੁਦ ਹਿੰਮਤ ਨਾਲ ਕੰਮ ਲਿਆ ਸਗੋਂ ਆਪਣੀ ਧੀ ਯਸ਼ੋਧਰਾ ਨੂੰ ਵੀ ਮਾਂ ਅਤੇ ਪਿਤਾ ਦਾ ਸਨੇਹ ਦਿੱਤਾ।
ਕੀ ਮੁੰਡੇ ਗੁਲਾਬੀ ਰੰਗ ਪਹਿਨ ਸਕਦੇ ਹਨ? ਇਸ ਨੂੰ ਲੈਕੇ ਕਪਿਲ ਨੇ ਤਸਵੀਰ ਸਾਂਝੀ ਕਰਕੇ ਕੀਤਾ ਸਵਾਲ
NEXT STORY