ਮੁੰਬਈ (ਬਿਊਰੋ)– ਲਾਸ ਵੇਗਾਸ ’ਚ ਆਯੋਜਿਤ ਗ੍ਰੈਮੀ ਪ੍ਰੀਮੀਅਰ ਸਮਾਰੋਹ ਦੌਰਾਨ ਗ੍ਰੈਮੀ ਪ੍ਰਜ਼ੈਂਟਰ ਨੈਟ ਬਰਗਤਜ਼ੇ ਐਵਾਰਡ ਦੇਣ ਲਈ ਹੈਲਮੇਟ ਪਹਿਨ ਕੇ ਪਹੁੰਚੇ। ਵੇਬਕਾਸਟ ਦੀ ਮੇਜ਼ਬਾਨੀ ਕਰ ਰਹੇ ਲੇਵਰ ਬਰਟਨ ਨੇ ਕਿਹਾ, ‘ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਚਿਤਾਵਨੀ ਦੇ ਰਿਹਾ ਹਾਂ ਕਿਉਂਕਿ ਸਾਡੇ ਜੋ ਅਗਲੇ ਪ੍ਰਜ਼ੈਂਟਰ ਹਨ, ਉਹ ਇਕ ਕਾਮੇਡੀਅਨ ਹਨ, ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝ ਰਹੇ ਹੋ ਨਾ।’
ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ
ਬਰਗਤਜ਼ੇ ਨੂੰ ਬਰਟਨ ਨੇ ਇਕ ਕਾਮਿਕ ਦੇ ਰੂਪ ’ਚ ਸਾਰਿਆਂ ਸਾਹਮਣੇ ਪੇਸ਼ ਕੀਤਾ। ਨਾਲ ਹੀ ਇਹ ਵੀ ਕਿਹਾ ਕਿ ਮੈਂ ਹਰ ਕਿਸੇ ਨੂੰ ਸਾਵਧਾਨ ਕਰਨਾ ਚਾਹ ਰਿਹਾ ਹਾਂ। ਆਪਣੀਆਂ ਸੀਟਾਂ ’ਤੇ ਰਹੋ ਤੇ ਆਪਣੇ ਹੱਥਾਂ ’ਤੇ ਕਾਬੂ ਰੱਖੋ। ਠੀਕ ਹੈ।
ਅਸਲ ’ਚ ਪੂਰੇ ਮਾਮਲੇ ਦਾ ਕਨੈਕਸ਼ਨ ਵਿਲ ਸਮਿਥ ਨਾਲ ਹੈ। ਦੱਸ ਦੇਈਏ ਕਿ ਇਕ ਹਫ਼ਤੇ ਪਹਿਲਾਂ ਵਿਲ ਸਮਿਥ ਨੇ ਆਸਕਰ ’ਚ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ ਸੀ। ਇਹੀ ਵਜ੍ਹਾ ਸੀ ਕਿ ਬਰਗਤਜ਼ੇ ਨੇ ਕਿਹਾ ਕਿ ਹੁਣ ਐਵਾਰਡ ਸਮਾਰੋਹ ਦੌਰਾਨ ਕਾਮੇਡੀਅਨ ਨੂੰ ਹੈਲਮੇਟ ਪਹਿਨਣਾ ਪਵੇਗਾ। ਇਸ ਤੋਂ ਸਿਰਫ ਚਿਹਰਾ ਹੀ ਨਹੀਂ ਢਕੇਗਾ, ਸਗੋਂ ਇਹ ਉਸ ਜਗ੍ਹਾ ਨੂੰ ਵੀ ਕਵਰ ਕਰ ਲਵੇਗਾ, ਜਿਥੇ ਤੁਸੀਂ ਮੈਨੂੰ ਮਾਰੋਗੇ।
ਦੱਸ ਦੇਈਏ ਕਿ ਇਸ ਸਾਲ ਕਾਮੇਡੀ ਐਲਬਮ ‘ਦਿ ਗ੍ਰੇਟੈਸਟ ਅਮੇਰੀਕਨ’ ਲਈ ਬਰਗਤਜ਼ੇ ਨੂੰ ਨਾਮੀਨੇਟ ਕੀਤਾ ਗਿਆ ਸੀ, ਜਿਸ ’ਚ ਲਾਵੇਲ ਕ੍ਰਾਫਰਡ, ਚੇਲਸੀ ਹੈਂਡਲਰ, ਲੁਇਸ ਸੀ. ਕੇ., ਲੁਇਸ ਬਲੈਕ ਤੇ ਕੇਵਿਨ ਹਰਟ ਨਾਲ ਉਸ ਦਾ ਮੁਕਾਬਲਾ ਸੀ। ਨੈਸ਼ਵਿਲੇ ਸਥਿਤ ਕਾਮਿਕ ਦੇ ਨੈੱਟਫਲਿਕਸ ਸਪੈਸ਼ਲ ’ਚ ‘ਦਿ ਟੇਨੇਸੀ ਕਿਡ’ ਤੋਂ ਇਲਾਵਾ ‘ਦਿ ਗ੍ਰੇਟੈਸਟ ਐਵਰੇਜ ਅਮੇਰੀਕਨ’ ਵੀ ਸ਼ਾਮਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੀਡੀਓ ਸਾਂਝੀ ਕਰਕੇ ਸ਼ੈਰੀ ਮਾਨ ਨੇ ਮੁੜ ਪਰਮੀਸ਼ ਵਰਮਾ ਨਾਲ ਵਿਵਾਦ ਕੀਤਾ ਤਾਜ਼ਾ
NEXT STORY