ਚੰਡੀਗੜ੍ਹ (ਬਿਊਰੋ)– ਗੁਰੂ ਰੰਧਾਵਾ ਦੇ ਗੀਤਾਂ ਨੂੰ ਅਕਸਰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਹੁਣ ਗੁਰੂ ਰੰਧਾਵਾ ਨੇ ਫ਼ਿਲਮਾਂ ਵੱਲ ਕਦਮ ਵਧਾ ਲਿਆ ਹੈ ਤੇ ਇਸ ਦੇ ਨਾਲ ਹੀ ਆਪਣੀ ਬਾਲੀਵੁੱਡ ਡੈਬਿਊ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।
ਇਸ ਫ਼ਿਲਮ ’ਚ ਗੁਰੂ ਰੰਧਾਵਾ ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਸਬੰਧੀ ਗੁਰੂ ਰੰਧਾਵਾ ਨੇ ਇਕ ਪੋਸਟ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
ਪੋਸਟ ’ਚ ਗੁਰੂ ਰੰਧਾਵਾ ਲਿਖਦੇ ਹਨ, ‘‘ਮੈਂ ਆਪਣੀ ਪਹਿਲੀ ਸਕ੍ਰਿਪਟ ਪੜ੍ਹ ਰਿਹਾ ਹਾਂ ਤੇ ਉਹ (ਅਨੁਪਮ ਖੇਰ) ਆਪਣੀ 532ਵੀਂ। ਮੈਂ ਇਸ ਕਿੱਤੇ ’ਚ ਨਵਾਂ ਹਾਂ ਤੇ ਖੇਰ ਸਾਬ੍ਹ ਇਕ ਲੈਜੰਡ ਹਨ। ਤੁਸੀਂ ਇਕ ਗਾਇਕ ਵਜੋਂ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਆਪਣੇ ਅਦਾਕਾਰ ਬਣਨ ਦੇ ਨਵੇਂ ਸਫਰ ਦੀ ਸ਼ੁਰੂਆਤ ’ਚ ਤੁਹਾਡਾ ਪਿਆਰ ਦੇ ਦੁਆਵਾਂ ਚਾਹੁੰਦਾ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਸਖ਼ਤ ਮਿਹਨਤ ਕਰਾਂਗਾ।’’

ਦੱਸ ਦੇਈਏ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੁਰੂ ਰੰਧਾਵਾ ਦੀ ਫ਼ਿਲਮ ਦਾ ਨਾਂ ਕੀ ਹੈ ਤੇ ਕਿਸ ’ਤੇ ਇਹ ਆਧਾਰਿਤ ਹੋਣ ਵਾਲੀ ਹੈ ਪਰ ਗੁਰੂ ਰੰਧਾਵਾ ਦੇ ਐਕਟਿੰਗ ਡੈਬਿਊ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਖ਼ੁਸ਼ ਜ਼ਰੂਰ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
NEXT STORY