ਚੰਡੀਗੜ੍ਹ : ਪੰਜਾਬੀ ਸੁਪਰਸਟਾਰ ਗਾਇਕ ਗੁਰੂ ਰੰਧਾਵਾ ਤੇ ਰੈਪਰ ਯੋ ਯੋ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਦੋਵਾਂ ਦੀ ਜੋੜੀ ਇੱਕ ਗੀਤ ਵਿਚ ਨਜ਼ਰ ਆਏਗੀ। ਹਾਲ ਹੀ ਵਿਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਦਾ ਐਲਾਨ ਕੀਤਾ ਹੈ। ਜਿੱਥੇ ਉਸ ਨੇ ਯੋ ਯੋ ਹਨੀ ਸਿੰਘ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਦੋਵੇਂ ਆਪਣੀ ਬਾਡੀ ਫਲਾਂਟ ਕਰ ਰਹੇ ਹਨ ਤੇ ਇਹ ਤਸਵੀਰ ਬਹੁਤ ਆਕਰਸ਼ਕ ਹੈ। ਗੁਰੂ ਰੰਧਾਵਾ ਨੇ ਕੈਪਸ਼ਨ 'ਤੇ ਵੀ ਧਿਆਨ ਦੇਣ ਲਈ ਕਿਹਾ ਹੈ।
ਕੈਪਸ਼ਨ ਵਿਚ ਉਸ ਨੇ ਖੁਲਾਸਾ ਕੀਤਾ ਕਿ ਉਹ ਯੋ ਯੋ ਹਨੀ ਸਿੰਘ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਗਾਣਾ ਜਲਦ ਹੀ ਸਾਹਮਣੇ ਆ ਰਿਹਾ ਹੈ, ਜੋ ਉਨ੍ਹਾਂ ਦੋਵਾਂ ਵਿਚਕਾਰ ਪਹਿਲਾ ਕੋਲੈਬੋਰੇਸ਼ਨ ਹੋਏਗਾ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਗੁਰੂ ਰੰਧਾਵਾ ਨੇ ਕੈਪਸ਼ਨ ’ਚ ਲਿਖਿਆ, “BTW ਗਾਣਾ ਤਿਆਰ ਹੈ ਪਹਿਲੀ ਵਾਰ @Yoyohoneysingh ਤੇ @gururandhawa ਇਕੱਠੇ ਆ ਰਹੇ ਹਨ। ”
ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਤੇ ਯੋ ਯੋ ਹਨੀ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਮਸ਼ਹੂਰ ਨਾਮ ਹਨ ਤੇ ਖੁਸ਼ਕਿਸਮਤੀ ਨਾਲ ਦੋਵਾਂ ਨੇ ਬਾਲੀਵੁੱਡ ਇੰਡਸਟਰੀ ਵਿਚ ਵੀ ਬਹੁਤ ਵੱਡਾ ਫੈਨ ਬੇਸ ਬਣਾਇਆ ਹੈ। ਫਿਲਹਾਲ, ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕੋਈ ਹੋਰ ਵੇਰਵੇ ਜ਼ਾਹਰ ਨਹੀਂ ਕੀਤੇ ਪਰ ਜੋ ਕੁਝ ਵੀ ਹੈ, ਉਸ ਦਾ ਬਹੁਤ ਇੰਤਜ਼ਾਰ ਹੈ।
ਗੁਰਬਾਜ਼ ਗਰੇਵਾਲ ਦੀ ਕਿਊਟ ਵੀਡੀਓ ਹੋਈ ਵਾਇਰਲ, ਪਾਪਾ ਗਿੱਪੀ ਨੂੰ ਇੰਝ ਕਰ ਰਿਹਾ ਤੰਗ
NEXT STORY