ਐਂਟਰਟੇਨਮੈਂਟ ਡੈਸਕ- ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ 'ਚ ਐਕਟਿਵ ਗੁਰੂ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਹਨ। ਗੁਰੂ ਰੰਧਾਵਾ ਦੀ ਫੈਨ ਫਾਲੋਇੰਗ ਪੰਜਾਬ ਤੋਂ ਬਾਹਰ ਵੀ ਵੱਡੀ ਮਾਤਰਾ 'ਚ ਹੈ। ਗਾਇਕ ਇਸ ਸਮੇਂ ਫ਼ਿਲਮ 'ਸ਼ਾਹਕੋਟ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਨੇ ਹਿੰਦੀ ਸਿਨੇਮਾ 'ਚ ਡੈਬਿਊ ਫ਼ਿਲਮ 'ਕੁਛ ਖੱਟਾ ਹੋ ਜਾਏ' ਨਾਲ ਕੀਤਾ ਸੀ। ਇਸ ਦੇ ਨਾਲ ਹੀ ਗਾਇਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੇ ਮੰਨਿਆ, ਰਾਜਨੀਤੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ ਐਕਟਿੰਗ ਕਰੀਅਰ
ਇਸੀ ਵਿਚਾਲੇ ਉਨ੍ਹਾਂ ਨੇ ਇੱਕ ਅਹਿਜੀ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਮਸਤੀ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ। ਦਰਅਸਲ ਵੀਡੀਓ 'ਚ ਗਾਇਕ ਬੱਚਿਆ ਨਾਲ ਬੰਟੇ ਖੇਡ ਰਹੇ ਹਨ। ਬੱਚਿਆਂ ਦੇ ਕਹਿਣ 'ਤੇ ਉਹ ਬੰਟਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਵਿਖਾਈ ਦੇ ਰਹੇ ਹਨ। ਗਾਇਕ ਦੀ ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ 'ਬੱਚਿਆਂ ਨਾਲ ਬੱਚੇ ਬਣ ਜਾਣਾ ਵੀ ਕਿੰਨੀ ਚੰਗੀ ਗੱਲ ਆ। ਮੈਨੂੰ ਲੱਗਦਾ ਸਾਰੀਆਂ ਗੱਲਾਂ ਦਾ ਇਹੀ ਹੱਲ ਆ।'ਸ਼ਾਹਕੋਟ' 8 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ। ਇਸ ਵੀਡੀਓ ਨੂੰ ਫੈਨਜ਼ ਦਾ ਕਾਫੀ ਪਿਆਰ ਮਿਲ ਰਿਹਾ ਹੈ। ਉਹ ਕੁਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਕੁੰਡਲੀ ਭਾਗਿਆ' ਦੀ ਪ੍ਰੀਤਾ ਬਣਨ ਵਾਲੀ ਹੈ ਮਾਂ, ਸੈੱਟ 'ਤੇ ਮੀਡੀਆ ਨੂੰ ਕੀਤਾ ਬੈਨ
NEXT STORY