ਜਲੰਧਰ- ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਪਿੰਡ ਦਾ ਦੌਰਾ ਕੀਤਾ ਅਤੇ ਕਿਹਾ ਕਿ ਅਸੀਂ ਇਸ ਆਫਤ ਵਿਚੋਂ ਜਲਦੀ ਨਿਕਲ ਜਾਵਾਂਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇੱਥੇ ਬੰਨ੍ਹ ਦੀ ਬਹੁਤ ਸਖਤ ਜ਼ਰੂਰਤ ਹੈ, ਜਿਸ ਸਬੰਧੀ ਉਹ ਇੱਥੋਂ ਦੇ ਐੱਮ.ਐੱਲ.ਏ ਲਾਡੀ ਸ਼ੇਰੋਵਾਲੀਆ, ਸੀ. ਐੱਮ. ਮਾਨ ਨੂੰ ਬੇਨਤੀ ਕਰਨਗੇ। ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਰਹਿਣ ਦੀ ਕੋਈ ਸਮੱਸਿਆ ਹੈ ਤਾਂ ਬਾਪੂ ਲਾਲ ਬਾਦਸ਼ਾਹ ਜੀ ਦਾ ਦਰਬਾਰ ਉਨ੍ਹਾਂ ਦੇ ਰਹਿਣ ਲਈ ਅਤੇ 24 ਘੰਟੇ ਲੰਗਰ ਲਈ ਖੁੱਲ੍ਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ YouTuber ਨੂੰ ਲੱਗੀਆਂ ਹੱਥਕੜੀਆਂ, Bigg Boss 19 ਦੀ ਮੁਕਾਬਲੇਬਾਜ਼ ਤਾਨਿਆ ਨਾਲ ਰਹਿ ਚੁੱਕੈ ਰਿਸ਼ਤਾ
ਉਨ੍ਹਾਂ ਪੀ.ਐੱਮ. ਮੋਦੀ ਵੱਲੋਂ ਪੰਜਾਬ ਨੂੰ ਦਿੱਤੇ 1600 ਕਰੋੜ ਦੇ ਰਾਹਤ ਪੈਕੇਜ ਸਬੰਧੀ ਕਿਹਾ ਕਿ ਜਿੰਨਾ ਮਿਲ ਗਿਆ ਹੈ ਉਸ ਨੂੰ ਵਰਤੋਂ, ਉਹ ਹੋਰ ਦੇ ਦੇਣਗੇ, ਉਥੇ ਕੋਈ ਕਮੀ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਪੰਜਾਬੀ ਗਾਇਕਾਂ ਅਤੇ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਇਸ ਪਿੰਡ ਦੇ 200 ਦੇ ਕਰੀਬ ਘਰਾਂ ਬਾਰੇ ਕੁੱਝ ਸੋਚਣਗੇ। ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਸਵੇਰ ਤੋਂ ਪੈਸੇ ਹੀ ਵੰਡੀ ਜਾ ਰਿਹਾ। ਮੈਂ ਆਪਣੇ ਕੋਲੋਂ ਨਹੀਂ ਦੇ ਰਿਹਾ ਪ੍ਰਮਾਤਮਾ ਦੇ ਦਿੱਤੇ ਪੈਸਿਆਂ ਵਿਚੋਂ ਹੀ ਦੇ ਰਿਹਾ ਹੈ। ਮੇਰੇ ਕੋਲ ਕੁੱਝ ਨਹੀਂ ਸੀ ਹੁੰਦਾ ਮੈਨੂੰ ਜੋ ਮਾਲਕ ਨੇ ਦਿੱਤਾ ਹੈ ਉਸੇ ਵਿਚੋਂ ਮੈਂ ਲੋਕਾਂ ਨੂੰ ਦੇ ਰਿਹਾ ਹਾਂ ਅਤੇ ਅੱਗੇ ਵੀ ਮਦਦ ਕਰਦੇ ਰਹਾਂਗੇ।
ਇਹ ਵੀ ਪੜ੍ਹੋ: ਤੜਕੇ-ਤੜਕੇ ਕੰਬ ਗਈ ਧਰਤੀ, ਲੱਗੇ 7.4 ਤੀਬਰਤਾ ਦੇ ਭੂਚਾਲ ਦੇ ਝਟਕੇ, ਲੋਕਾਂ 'ਚ ਫੈਲੀ ਦਹਿਸ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮਿਰ ਖਾਨ ਪ੍ਰੋਡਕਸ਼ਨ ਦੀ ਨਵੀਂ ਫਿਲਮ 'ਮੇਰੇ ਰਹੋ' 12 ਦਸੰਬਰ ਨੂੰ ਹੋਵੇਗੀ ਰਿਲੀਜ਼
NEXT STORY