helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 16, 2025
'ਹਾਈਜੈੱਕ' ਹੋ ਗਿਆ ਜਹਾਜ਼, ਏਅਰਪੋਰਟ ਦਾ ਕੰਮ-ਕਾਜ...
ਅੰਤਿਮ ਸਫ਼ਰ 'ਤੇ ਧੀਰਜ ਕੁਮਾਰ: ਫੁੱਲਾਂ ਨਾਲ ਸਜੀ...
RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ...
ਚੱਲਦੀ ਬੱਸ 'ਚ ਕੁੜੀ ਨੇ ਦਿੱਤਾ ਪੁੱਤ ਨੂੰ ਜਨਮ, ਫਿਰ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ 64ਵਾਂ ਜਨਮਦਿਨ ਮਨ੍ਹਾ ਰਹੇ ਹਨ। 'ਗਦਰ', 'ਘਾਇਲ' ਤੇ 'ਬਾਰਡਰ' ਵਰਗੀਆਂ ਫ਼ਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰ ਲਈ ਫ਼ਿਲਮ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਸੰਨੀ ਦਿਓਲ ਰਾਜਨੀਤੀ 'ਚ ਪੈਰ ਰੱਖ ਚੁੱਕੇ ਹਨ। ਸਾਲ 2019 'ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ 'ਚ ਕਾਫ਼ੀ ਹਰਮਨ ਪਿਆਰੇ ਹਨ। ਅਦਾਕਾਰ ਦੇ ਪਰਿਵਾਰ 'ਚ ਵੀ ਕਈ ਰਾਜਨੇਤਾ ਹਨ। ਪਰਿਵਾਰ ਅਕਸਰ ਜਾਇਦਾਦ ਕਾਰਨ ਖ਼ਬਰਾਂ 'ਚ ਰਹਿੰਦਾ ਹੈ। ਜੇਕਰ ਸਿਰਫ਼ ਸੰਨੀ ਦਿਓਲ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਹ ਕਰੋੜਾਂ ਦੇ ਮਾਲਕ ਹਨ। ਉਨ੍ਹਾਂ ਦੇ ਬਰਥਡੇ 'ਤੇ ਜਾਣਦੇ ਹਾਂ ਕਿ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ। ਦੱਸ ਦਈਏ ਕਿ ਸਾਲ 2019 'ਚ ਚੁਣਾਵੀ ਹਲਫਨਾਮੇ 'ਚ ਸੰਨੀ ਦਿਓਲ ਦੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ ਕੋਲ 87.18 ਕਰੋੜ ਦੀ ਜਾਇਦਾਦ ਹੈ। ਉਨ੍ਹਾਂ ਨੇ ਇਸ ਹਲਫਨਾਮੇ 'ਚ ਦੱਸਿਆ ਸੀ ਕਿ ਉਨ੍ਹਾਂ ਨੇ 2017-18 'ਚ 63.82 ਲੱਖ ਰੁਪਏ ਤੇ 2015-16 'ਚ 2.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਨ੍ਹਾਂ ਕੋਲ 60.46 ਕਰੋੜ ਚੱਲ ਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਦੂਜੇ ਪਾਸੇ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਜਾਇਦਾਦ ਵੱਖ ਹੈ। ਜੇਕਰ ਹੇਮਾ ਮਾਲਿਨੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਹੇਮਾ ਕੋਲ ਸਾਲ 2014 'ਚ 66 ਕਰੋੜ ਰੁਪਏ ਦੀ ਜਾਇਦਾਦ ਸੀ ਤੇ ਹੁਣ ਉਨ੍ਹਾਂ ਕੋਲ 101 ਕਰੋੜ ਰੁਪਏ ਦੀ ਜਾਇਦਾਦ ਹੈ। ਹੇਮਾ ਮਾਲਿਨੀ ਦੀ ਜਾਇਦਾਦ 'ਚ ਪੰਜ ਸਾਲ 'ਚ 34.46 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ 'ਗਦਰ' ਫ਼ਿਲਮ ਨੇ ਟਿੱਕਟਾਂ ਵਿਕਣ ਦੇ ਮਾਮਲੇ 'ਚ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੱਸਣਯੋਗ ਹੈ ਕਿ ਸੰਨੀ ਦਿਓਲ ਜਨਮ ਦਿਨ 'ਤੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਨੇ ਸੰਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਤਸਵੀਰ ਸਾਂਝੀ ਕਰਕੇ ਬਹੁਤ ਹੀ ਪਿਆਰਾ ਮੈਸੇਜ ਲਿਖਿਆ ਹੈ। ਬੌਬੀ ਦਿਓਲ ਨੇ ਸੰਨੀ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ 'ਮਹਾਨ ਆਤਮਾ ਨੂੰ ਜਨਮ ਦਿਨ ਦੀ ਵਧਾਈ….ਇਕ ਭਰਾ, ਇਕ ਪਿਤਾ ਤੇ ਇਕ ਦੋਸਤ।' ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ 'ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ ਤੇ ਸੰਨੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦੇ ਇੰਸਟਾਗ੍ਰਾਮ 'ਤੇ ਵੀ ਲੋਕ ਕੁਮੈਂਟ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।
ਕੰਗਨਾ ਰਣੌਤ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਵੇਖੋ ਹਲਦੀ ਸੈਰੇਮਨੀ ਦੀ ਵੀਡੀਓ
Stories You May Like
ਕੈਨੇਡਾ 'ਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ
ਅਮਰੀਕਾ : ਲਾਸ ਏਂਜਲਸ 'ਚ 2,000 ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਖਤਮ
ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ...
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...
ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...
ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...
ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...
ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...
ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!
ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ
ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ
ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ
ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...
Subscribe Now!