ਮੁੰਬਈ- ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਕੋਰੋਨਾ ਅਤੇ ਨਿਮੋਨੀਆ ਨਾਲ ਸੰਕਰਮਿਤ ਹੋਣ ਤੋਂ ਬਾਅਦ 8 ਜਨਵਰੀ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਨੂੰ ਆਈ.ਸੀ.ਯੂ 'ਚ ਰੱਖਿਆ ਗਿਆ। ਹਸਪਤਾਲ 'ਚ ਪਿਛਲੇ 12 ਦਿਨਾਂ ਤੋਂ ਗਾਇਕਾ ਦਾ ਇਲਾਜ ਚੱਲ ਰਿਹਾ ਹੈ। ਹੁਣ ਹਾਲ ਹੀ 'ਚ ਲਤਾ ਦਾ ਲੇਟੈਸਟ ਹੈਲਥ ਅਪਡੇਟ ਸਾਹਮਣੇ ਆਇਆ ਹੈ।
ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਲਤਾ ਮੰਗੇਸ਼ਕਰ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦੇ ਬੁਲਾਰੇ ਅਨੁਸ਼ਾ ਸ਼੍ਰੀਵਾਸਤਵ ਅਇਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਕ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਲਤਾ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਮਨਜ਼ੂਰੀ ਤੋਂ ਬਾਅਦ ਉਹ ਘਰ ਆਵੇਗੀ।
ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਸੀ ਕਿ ਗਾਇਕਾ ਅਜੇ ਆਈ.ਸੀ.ਯੂ 'ਚ ਹੈ ਅਤੇ ਉਨ੍ਹਾਂ ਦੀ ਹਾਲਾਤ ਨੂੰ ਲਗਾਤਾਰ ਮਾਨੀਟਰ ਕੀਤਾ ਜਾ ਰਿਹਾ ਹੈ।
ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਡਾਕਟਰ ਪ੍ਰਤੀਤ ਸਮਦਾਨੀ ਨੇ ਉਨ੍ਹਾਂ ਦੀ ਹੈਲਥ ਅਪਡੇਟ ਦੇ ਨਾਲ ਇਹ ਵੀ ਦੱਸਿਆ ਕਿ ਜ਼ਿਆਦਾ ਉਮਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਠੀਕ ਹੋਣ 'ਚ ਸਮਾਂ ਲੱਗੇਗਾ।
ਰਿਪੋਰਟ ਮੁਤਾਬਕ ਲਤਾ ਮੰਗੇਸ਼ਕਰ ਨੂੰ ਆਪਣੇ ਇਕ ਕਰਮਚਾਰੀ ਦੀ ਵਜ੍ਹਾ ਨਾਲ ਕੋਰੋਨਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਲਤਾ ਦੇ ਘਰ 'ਚ ਕੰਮ ਕਰਨ ਵਾਲਾ ਕਰਮਚਾਰੀ ਪਹਿਲੇ ਕੋਰੋਨਾ ਦੀ ਚਪੇਟ 'ਚ ਆ ਗਿਆ ਸੀ। ਇਸ ਤੋਂ ਪਹਿਲੇ ਵੀ ਲਤਾ ਜੀ ਨੂੰ ਸਾਲ 2019 'ਚ ਵੀ ਹਸਪਤਾਲ 'ਚ ਦਾਖ਼ਲ ਹੋਇਆ ਪਿਆ ਸੀ, ਜਦੋਂ ਉਹ ਫੇਫੜਿਆਂ ਦੀ ਗੰਭੀਰ ਬੀਮਾਰੀ ਅਤੇ ਨਿਮੋਨੀਆ ਨਾਲ ਸੰਕਰਮਿਤ ਹੋ ਗਈ ਸੀ।
ਆਸਿਮ ਨੂੰ ਲੈ ਕੇ ਉਮਰ ਰਿਆਜ਼ ਦਾ ਵੱਡਾ ਖ਼ੁਲਾਸਾ, ਕਿਹਾ- ਸਿਧਾਰਥ ਦੀ ਮੌਤ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਭਰਾ ਨੂੰ
NEXT STORY