ਮੁੰਬਈ (ਬਿਊਰੋ) - ਸੋਨੂੰ ਸੂਦ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਫਤਿਹ’ ਦਾ ਦਿਲ ਨੂੰ ਛੂਹ ਲੈਣ ਵਾਲਾ ਗੀਤ ‘ਹੀਰ’ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਵਿਸ਼ਾਲ ਮਿਸ਼ਰਾ ਅਤੇ ਅਸੀਸ ਕੌਰ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ, ਜੋ 2 ਰੂਹਾਂ ਨੂੰ ਵੱਖ ਹੋਣ ’ਤੇ ਵੀ ਜੋੜੀ ਰੱਖਦੀ ਹੈ। ਇਹ ਗੀਤ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ’ਤੇ ਫਿਲਮਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
ਹੀਰ 2 ਪ੍ਰੇਮੀਆਂ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਉਨ੍ਹਾਂ ਵਿਚਕਾਰ ਦੂਰੀ ਨੂੰ ਦੂਰ ਕਰਦੇ ਹਨ। ਗਾਇਕ ਵਿਸ਼ਾਲ ਮਿਸ਼ਰਾ ਨੇ ਕਿਹਾ ਕਿ ਹੀਰ ਕੋਈ ਆਮ ਪਿਆਰ ਵਾਲਾ ਗੀਤ ਨਹੀਂ ਹੈ। ਇਸ ਦੀ ਧੁਨ, ਬੋਲ ਅਤੇ ਹਰ ਬੀਟ ’ਚ ਪਿਆਰ ਹੈ। ਮੈਨੂੰ ਉਮੀਦ ਹੈ ਕਿ ਇਹ ਗੀਤ ਹਰ ਦਿਲ ਨੂੰ ਛੂਹ ਲਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੇਆ ਚੌਧਰੀ ਨੇ ਸਾਂਝਾ ਕੀਤਾ ਆਪਣਾ ਪ੍ਰੇਰਨਾਦਾਇਕ ਸਫ਼ਰ
NEXT STORY