ਮੁੰਬਈ- ਸ਼ਾਹਿਦ ਕਪੂਰ ਤੇ ਆਲੀਆ ਭੱਟ ਦੀ ਜੋੜੀ ਪਹਿਲੀ ਵਾਰ ਫਿਲਮ 'ਸ਼ਾਨਦਾਰ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਫਿਲਮ ਦੀ ਇਕ ਤਸਵੀਰ ਜਾਰੀ ਕਰਦਿਆਂ ਸ਼ਾਹਿਦ ਤੇ ਆਲੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਫਿਲਮ ਦੀ ਫਰਸਟ ਲੁੱਕ ਕੱਲ ਭਾਵ 5 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਤਸਵੀਰ 'ਚ ਸ਼ਾਹਿਦ ਤੇ ਆਲੀਆ ਬੇਹੱਦ ਕਿਊਟ ਨਜ਼ਰ ਆ ਰਹੇ ਹਨ।
ਫਿਲਮ 'ਚ ਆਲੀਆ ਭੱਟ, ਸ਼ਾਹਿਦ ਕਪੂਰ ਤੋਂ ਇਲਾਵਾ ਪੰਕਜ ਕਪੂਰ ਤੇ ਸੰਜੇ ਕਪੂਰ ਵੀ ਨਜ਼ਰ ਆਉਣਗੇ। ਡੈਸਟੀਨੇਸ਼ਨ ਵੇਡਿੰਗ 'ਤੇ ਬਣੀ ਫਿਲਮ 'ਸ਼ਾਨਦਾਰ' ਸਭ ਤੋਂ ਮਹਿੰਗੀਆਂ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਨਾਲ ਸ਼ਾਹਿਦ ਕਪੂਰ ਦੀ ਭੈਣ ਸਨਾਹ ਕਪੂਰ ਵੀ ਬਾਲੀਵੁੱਡ 'ਚ ਡੈਬਿਊ ਕਰੇਗੀ।
ਪੋਰਨ ਸਾਈਟਾਂ ਬੈਨ ਹੋਣ 'ਤੇ ਰਾਮ ਗੋਪਾਲ ਵਰਮਾ ਨੇ ਕਰ ਦਿੱਤਾ ਅਜਿਹਾ ਟਵੀਟ...
NEXT STORY