ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਆਪਣੀ ਖ਼ੂਬਸੂਰਤੀ ਅਤੇ ਟੈਲੇਂਟ ਦੇ ਸਦਕਾ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਇਹੀ ਨਹੀਂ 'ਬਿੱਗ ਬੌਸ 13' ਵਿਚ ਵੀ ਹਿਮਾਂਸ਼ੀ ਦੀ ਫ਼ੈਨ ਫ਼ਾਲੋਇੰਗ ਵਿਚ ਜ਼ਬਰਦਸਤ ਵਾਧਾ ਹੋਇਆ ਸੀ। ਲੋਕ ਉਨ੍ਹਾਂ ਦੀ ਖ਼ੂਬਸੂਰਤੀ ਅਤੇ ਫਿਟਨੈੱਸ ਦੇ ਦੀਵਾਨੇ ਹੋ ਗਏ ਸਨ। ਇਸ ਦੇ ਨਾਲ ਹੀ ਕੀ ਤੁਸੀਂ ਜਾਣਦੇ ਹੋ ਕਿ ਹਿਮਾਂਸ਼ੀ ਖੁਰਾਣਾ ਫਿਟਨੈੱਸ ਫ਼ਰੀਕ ਹੈ।
ਜੀ ਹਾਂ, ਹਿਮਾਂਸ਼ੀ ਖੁਰਾਣਾ ਨੇ ਖ਼ੁਦ ਇਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਜਿਮ ਵਿਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਹਿਮਾਂਸ਼ੀ ਖੁਰਾਣਾ ਨੂੰ ਜਿਮ ਵਿਚ ਜੀ-ਤੋੜ ਮਿਹਨਤ ਕਰਦੇ ਦੇਖਿਆ ਜਾ ਸਕਦਾ ਹੈ। ਸਾਫ਼ ਤੌਰ 'ਤੇ ਹਿਮਾਂਸ਼ੀ ਖੁਰਾਣਾ ਆਪਣੇ ਫ਼ੈਨਜ਼ ਨੂੰ ਫਿਟਨੈੱਸ ਗੋਲਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਇਥੇ ਵੇਖੋ ਹਿਮਾਂਸ਼ੀ ਦੀ ਵੀਡੀਓ :-
ਵੀਡੀਓ ਸ਼ੇਅਰ ਕਰਦਿਆਂ ਹਿਮਾਂਸ਼ੀ ਨੇ ਕੈਪਸ਼ਨ ਵਿਚ ਲਿਖਿਆ ਹੈ, "ਤੁਹਾਨੂੰ ਪਤਾ ਹੈ ਮੈਨੂੰ ਕਿਹੜੀ ਚੀਜ਼ ਉੱਪਰ ਉਠਾਉਂਦੀ ਹੈ? ਉਹ ਚੀਜ਼ ਹੈ ਕੰਮ ਤੋਂ ਬਰੇਕ ਲੈਣਾ ਅਤੇ ਘੰਟਿਆਂ ਲਈ ਜਿਮ ਵਿਚ ਸਮਾਂ ਬਿਤਾਉਣਾ। ਵਰਕਆਊਟ ਕਰਨਾ ਮੇਰਾ ਮਨਪਸੰਦ ਕੰਮ ਹੈ।"
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਇਹ ਦੱਸਿਆ ਹੈ ਕਿ ਉਹ ਕਿੰਨੀ ਵੱਡੀ ਫਿਟਨੈਸ ਫ਼ਰੀਕ ਹੈ। ਇਸ ਦੇ ਨਾਲ ਨਾਲ ਇਹ ਵੀ ਦਸ ਦਈਏ ਕਿ ਜਿਸ ਸ਼ਖਸ ਨਾਲ ਹਿਮਾਂਸ਼ੀ ਦੇ ਪਿਆਰ ਦੇ ਚਰਚੇ ਹਨ, ਉਹ ਸ਼ਖਸ ਆਸਿਮ ਰਿਆਜ਼ ਹੈ। ਆਸਿਮ ਵੀ ਫਿਟਨੈੱਸ ਫ਼ਰੀਕ ਹੈ। ਉਹ ਅਕਸਰ ਜਿਮ ਵਿਚ ਵਰਕ ਆਊਟ ਕਰਦੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਆਹੇ ਬੰਦਿਆਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਤਾਜ਼ੀਆਂ ਕਰੇਗਾ ਗੀਤ ‘ਵਿਆਹ’, ਦੇਖੋ ਵੀਡੀਓ
NEXT STORY