ਮੁੰਬਈ- ਫ਼ਿਲਮ 'ਜਨਰਲ ਹਸਪਤਾਲ' ਅਤੇ 'ਏਸ ਵੈਂਚੁਰਾ' 'ਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ John Capodice ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 83 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲੀਵੁੱਡ ਰਿਪੋਰਟਰ ਨੇ John Capodice ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਮੁਲਾਕਾਤ ਨੂੰ ਦੱਸਿਆ ਯਾਦਗਾਰ ਪਲ਼
25 ਦਸੰਬਰ, 1941 ਨੂੰ ਸ਼ਿਕਾਗੋ ਵਿੱਚ ਜਨਮੇ, John Capodice ਨੇ 1970 ਦੇ ਦਹਾਕੇ ਦੇ ਅਖੀਰ 'ਚ ਆਪਣੇ ਫਿਲਮ ਅਤੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 1978 'ਚ ਰਿਆਨਜ਼ ਹੋਪ ਦੇ ਛੇ ਐਪੀਸੋਡਾਂ 'ਚ ਭੂਮਿਕਾ ਨਿਭਾਈ । ਉੱਥੋਂ ਉਨ੍ਹਾਂ ਨੇ 1980 ਦੇ ਦਹਾਕੇ 'ਚ 'ਸਪੈਂਸਰ: ਫਾਰ ਹਾਇਰ', 'ਦ ਇਕੁਅਲਾਈਜ਼ਰ', 'ਦ ਏਲਨ ਬਰਸਟਾਈਨ' , 'ਦ ਡੇਜ਼ ਐਂਡ ਨਾਈਟਸ ਆਫ ਮੌਲੀ ਡੋਡ', 'ਕੇਟ ਐਂਡ ਐਲੀ', 'ਮੂਨਲਾਈਟਿੰਗ' ਅਤੇ 'ਮਰਫੀ ਬ੍ਰਾਊਨ' ਸਮੇਤ ਟੈਲੀਵਿਜ਼ਨ 'ਤੇ ਕਈ ਹੋਰ ਸ਼ੋਅ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਮੁਲਾਕਾਤ ਨੂੰ ਦੱਸਿਆ ਯਾਦਗਾਰ ਪਲ਼
NEXT STORY