ਮੁੰਬਈ (ਬਿਊਰੋ) : ਸੋਨੀ ਲਿਵ ਦੀ ਆਉਣ ਵਾਲੀ ਰਾਜਨੀਤਿਕ ਡਰਾਮਾ ਸੀਰੀਜ਼ 'ਮਹਾਰਾਣੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਵੈੱਬ ਸੀਰੀਜ਼ 'ਚ ਅਦਾਕਾਰਾ ਹੁਮਾ ਕੁਰੈਸ਼ੀ ਬਿਹਾਰ ਦੀ ਇਕ ਘਰੇਲੂ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਸਮਾਂ ਆਉਣ 'ਤੇ ਰਾਜਨੀਤੀ 'ਚ ਕਦਮ ਰੱਖਣਾ ਪੈਂਦਾ ਹੈ। ਇਸ ਟਰੇਲਰ ਦੀ ਸ਼ੁਰੂਆਤ ਸ਼ਤਰੰਜ ਦੇ ਉਲਝੇ ਹੋਏ ਖੇਡ ਤੋਂ ਹੁੰਦੀ ਹੈ। ਇਸ 'ਚ ਦਿਖਾਇਆ ਜਾਂਦਾ ਹੈ ਕਿ ਕਿਵੇਂ ਰਾਜ 'ਚ ਹਿੰਸਾ ਅਤੇ ਜਾਤ-ਪਾਤ ਨੂੰ ਲੈ ਕੇ ਮੁਸ਼ਕਿਲਾਂ ਵਧ ਰਹੀਆਂ ਹਨ। ਅਜਿਹੇ 'ਚ ਜਦੋਂ ਰਾਜ ਦਾ ਮੁੱਖ ਮੰਤਰੀ ਸੱਟ ਲੱਗਦੀ ਹੈ ਤਾਂ ਉਸ ਦੀ ਪਤਨੀ ਨੂੰ ਖੇਡ 'ਚ ਉਤਾਰ ਦਿੱਤਾ ਜਾਂਦਾ ਹੈ।
ਇਹ ਹੈ ਸੀਰੀਜ਼ ਦੀ ਸਟਾਰਕਾਸਟ
ਤਖਤ ਦੀ ਇਸ ਖੇਡ ਨੂੰ ਸੈੱਟ ਕਰਨ 'ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਰਾਣੀ ਨੂੰ ਮਹਾਰਾਣੀ ਬਣਨ ਲਈ ਕਿੰਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸੀਰੀਜ਼ 'ਚ ਦਿਖਾਇਆ ਜਾਣ ਵਾਲਾ ਹੈ। 28 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ 'ਚ ਹੁਮਾ ਕੁਰੈਸ਼ੀ ਨਾਲ ਸੋਹਮ ਸ਼ਾਹ, ਇਨਾਮ ਉਲ ਹੱਕ, ਅਮਿਤ ਸਾਇਲ, ਪ੍ਰਮੋਦ ਪਾਠਕ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਸੋਹਮ ਸ਼ਾਹ ਸੀਰੀਜ਼ 'ਚ ਹੁਮਾ ਕੁਰੈਸ਼ੀ ਦੇ ਪਤੀ ਦੀ ਭੂਮਿਕਾ ਨਿਭਾ ਰਿਹਾ ਹੈ।
ਮਹਾਰਾਣੀ ਨੂੰ ਲੈ ਕੇ ਹੁਮਾ ਨੇ ਆਖੀ ਇਹ ਗੱਲ
'ਮਹਾਰਾਣੀ' ਸੀਰੀਜ਼ ਬਾਰੇ ਗੱਲ ਕਰਦਿਆਂ ਹੁਮਾ ਕੁਰੈਸ਼ੀ ਨੇ ਕਿਹਾ, "ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਤੁਹਾਨੂੰ ਕੋਈ ਅਜਿਹਾ ਕਿਰਦਾਰ ਮਿਲੇ, ਜੋ ਤੁਹਾਨੂੰ ਇੱਕ ਕਲਾਕਾਰ ਦੇ ਤੌਰ 'ਤੇ ਲੇਅਰਸ ਨੂੰ ਐਕਸਪਲੋਰ ਕਰਨ ਦੇਵੇ। ਰਾਣੀ ਭਾਰਦੀ ਦਾ ਕਿਰਦਾਰ ਨਿਭਾਉਣ 'ਚ ਮਜ਼ਾ ਆਇਆ। ਸ਼ੁਰੂਆਤ 'ਚ ਉਹ ਇਕ ਅਜਿਹੀ ਔਰਤ ਦੇ ਰੂਪ 'ਚ ਨਜ਼ਰ ਆਉਂਦੀ ਹੈ, ਜੋ ਬਹੁਤ ਆਮ ਹੈ ਪਰ ਬਾਅਦ 'ਚ ਉਹ ਕੁਝ ਅਜਿਹਾ ਕਰ ਦਿਖਾਉਂਦੀ ਹੈ, ਜੋ ਬਹੁਤ ਘੱਟ ਲੋਕ ਕਰ ਸਕਦੇ ਹਨ।''
ਮਾਸਕ ਉਤਾਰ ਕੇ ਵੈਕਸੀਨ ਲਗਵਾਉਣ ’ਤੇ ਟਰੋਲ ਹੋਈ ਦਿਵਿਆ ਖੋਸਲਾ ਕੁਮਾਰ
NEXT STORY