ਮੁੰਬਈ-ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਿਯੰਕਾ ਦੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪਤੀ ਨਿਕ ਜੋਨਸ ਦੀਵਾਨੇ ਹੋ ਗਏ ਹਨ ਅਤੇ ਇਨ੍ਹਾਂ 'ਤੇ ਕੁਮੈਂਟ ਵੀ ਕੀਤਾ ਹੈ।

ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਲੈਕ ਐਂਡ ਵ੍ਹਾਈਟ ਕਰਾਪ ਟਾਪ ਅਤੇ ਸਕਰਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਵ੍ਹਾਈਟ ਬੂਟ ਪਾਏ ਹੋਏ ਹਨ। ਲਾਈਟ ਮੇਕਅਪ, ਹਾਈ ਪੋਨੀ ਅਤੇ ਐਨਕਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ। ਪ੍ਰਿਯੰਕਾ ਗੋਲਫ ਕੋਰਸ 'ਚ ਮਸਤੀ ਕਰਦੀ ਦਿਖ ਰਹੀ ਹੈ।

ਪਹਿਲੀ ਤਸਵੀਰ 'ਚ ਪ੍ਰਿਯੰਕਾ ਆਪਣੇ ਦੋਵੇਂ ਹੱਥਾਂ ਨਾਲ ਵਾਲ ਠੀਕ ਕਰਦੀ ਦਿਖ ਰਹੀ ਹੈ। ਦੂਜੀ ਤਸਵੀਰ ਨਿਕ ਜੋਨਸ ਦੀ ਹੈ। ਤੀਜੀ ਤਸਵੀਰ 'ਚ ਪ੍ਰਿਯੰਕਾ ਆਪਣੇ ਇਕ ਦੋਸਤ ਦੇ ਨਾਲ ਸੈਲਫੀ ਲੈਂਦੀ ਦਿਖ ਰਹੀ ਹੈ। ਇਕ ਤਸਵੀਰ 'ਚ ਨਿਕ ਜੋਨਸ ਵੀ ਨਜ਼ਰ ਆ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ-'ਇਹ ਇਕ ਚੰਗਾ ਦਿਨ ਸੀ'।

ਪ੍ਰਿਯੰਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪਤੀ ਨਿਕ ਫਿਦਾ ਹੋ ਗਏ ਹਨ ਅਤੇ ਕੁਮੈਂਟ ਕਰਦੇ ਹੋਏ ਲਿਖਿਆ-'ਤੁਮ ਇਤਨੀ ਹੌਟ ਕਿਉਂ ਹੋ'।

ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਅਗਲੀ ਵਾਰ 'ਸਿਟਾਡੇਲ', 'ਇਟਸ ਆਲ ਕਮਿੰਗ ਬੈਕ ਟੂ' ਮੀ ਅਤੇ 'ਐਂਡਿੰਗ ਥਿੰਗਸ' ਵਰਗੀਆਂ ਹਾਲੀਵੁੱਡ ਫਿਲਮਾਂ 'ਚ ਦਿਖਾਈ ਦੇਵੇਗੀ। ਉਹ ਬਾਲੀਵੁੱਡ ਫਿਲਮ 'ਜੀਅ ਲੇ ਜਰਾ' 'ਚ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ, ਜਿਸ ਨੂੰ ਫਰਹਾਨ ਅਖਤਰ ਨਿਰਦੇਸ਼ਿਤ ਕਰ ਰਹੇ ਹਨ।

ਬਲੈਕ ਕੋ-ਆਰਡ ਸੈੱਟ 'ਚ ਅਨੁਸ਼ਕਾ ਦੀ ਬੋਲਡ ਲੁੱਕ, ਕਾਊਚ 'ਤੇ ਬੈਠ ਬਰਥਡੇਅ ਗਰਲ ਨੇ ਦਿਖਾਈ ਦਿਲਕਸ਼ ਅਦਾ (ਤਸਵੀਰਾ)
NEXT STORY