ਆਉਣ ਵਾਲੇ ਸਾਲ 'ਚ ਕਈ ਨਵੀਆਂ ਅਭਿਨੇਤਰੀਆਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀਆਂ ਹਨ। ਇਨ੍ਹਾਂ 'ਚੋਂ ਕੁਝ ਨੂੰ ਆਪਣੀ ਪਹਿਲੀ ਹੀ ਫਿਲਮ 'ਚ ਵੱਡੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜ਼ਿਕਰ ਕਰਾਂਗੇ ਇਨ੍ਹਾਂ ਅਭਿਨੇਤਰੀਆਂ ਦਾ।
ਪੂਜਾ ਹੇਗੜੇ
ਰਿਤਿਕ ਰੋਸ਼ਨ ਆਪਣੀ ਆਉਣ ਵਾਲੀ ਫਿਲਮ 'ਮੋਹਨਜੋਦੜੋ' 'ਚ ਇਕ ਨਵੇਂ ਚਿਹਰੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਨਵੇਂ ਚਿਹਰੇ ਦਾ ਨਾਂ ਹੈ ਪੂਜਾ ਹੇਗੜੇ। ਪੂਜਾ ਨੇ ਇਸ ਤੋਂ ਪਹਿਲਾਂ ਦੱਖਣ ਦੀਆਂ ਫਿਲਮਾਂ ਕੀਤੀਆਂ ਹਨ।
ਸ਼੍ਰੇਆ ਪਿਲਗਾਂਵਕਰ
ਆਉਣ ਵਾਲੇ ਸਾਲ 'ਚ ਵੱਡੇ ਪਰਦੇ 'ਤੇ ਸਚਿਨ ਅਤੇ ਸੁਪ੍ਰਿਆ ਪਿਲਗਾਂਵਕਰ ਦੀ ਬੇਟੀ ਸ਼੍ਰੇਆ ਸ਼ਾਹਰੁਖ ਦੀ ਫਿਲਮ 'ਫੈਨ' 'ਚ ਅਦਾਕਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਸਾਲ 2013 'ਚ ਆਪਣੇ ਪਿਤਾ ਵਲੋਂ ਨਿਰਦੇਸ਼ਿਤ ਫਿਲਮ 'ਇਕਲੌਤੀ ਏਕ' 'ਚ ਕੰਮ ਕਰ ਚੁੱਕੀ ਹੈ।
ਮਾਹਿਰਾ ਖਾਨ
ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਇਸ ਤੋਂ ਪਹਿਲਾਂ ਸੀਰੀਅਲ 'ਜ਼ਿੰਦਗੀ' ਨਾਲ ਭਾਰਤੀ ਦਰਸ਼ਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾ ਚੁੱਕੀ ਹੈ। ਮਾਹਿਰਾ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਅਗਲੇ ਸਾਲ ਫਿਲਮ 'ਰਈਸ' 'ਚ ਨਜ਼ਰ ਆਏਗੀ। 'ਰਈਸ' ਨਾਲ ਮਾਹਿਰਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਮਾਹਿਰਾ ਨੇ ਕਈ ਪਾਕਿਸਤਾਨੀ ਫਿਲਮਾਂ ਅਤੇ ਲੜੀਵਾਰਾਂ 'ਚ ਕੰਮ ਕੀਤਾ ਹੈ।
ਸਾਨੀਆ ਤੇ ਫਾਤਿਮਾ
'ਦੰਗਲ' 'ਚ ਆਮਿਰ ਦੀਆਂ ਬੇਟੀਆਂ ਦੇ ਰੋਲ ਲਈ ਦੋ ਨਵੀਆਂ ਕੁੜੀਆਂ ਦੀ ਭਾਲ ਸੀ, ਜਿਨ੍ਹਾਂ ਲਈ 21 ਹਜ਼ਾਰ ਕੁੜੀਆਂ ਨੇ ਆਡੀਸ਼ਨ ਦਿੱਤਾ ਸੀ। ਆਮਿਰ ਦੀ ਤਲਾਸ਼ ਸਾਨੀਆ ਮਲਹੋਤਰਾ ਅਤੇ ਫਾਤਿਮਾ ਸ਼ੇਖ 'ਤੇ ਜਾ ਕੇ ਖਤਮ ਹੋਈ। ਫਾਤਿਮਾ ਮੁੰਬਈ ਤੋਂ ਹੈ। ਉਹ ਕੁਝ ਫਿਲਮਾਂ ਅਤੇ ਟੀ. ਵੀ. ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ, ਜਦਕਿ ਸਾਨੀਆ ਦਾ ਜਨਮ ਦਿੱਲੀ 'ਚ ਹੋਇਆ ਹੈ ਅਤੇ ਉਹ ਇਕ ਨਿਪੁੰਨ ਬੈਲੇ ਡਾਂਸਰ ਹੈ। ਫਾਤਿਮਾ ਅਤੇ ਸਾਨੀਆ ਫਿਲਮ 'ਚ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੀਆਂ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ।
ਵਲੂਸ਼ਾ ਡਿਸੂਜ਼ਾ
ਸਾਲ 2016 'ਚ ਸੁਪਰ ਮਾਡਲ ਵਲੂਸ਼ਾ ਡਿਸੂਜ਼ਾ ਸ਼ਾਹਰੁਖ ਖਾਨ ਦੇ ਆਪੋਜ਼ਿਟ ਫਿਲਮ 'ਫੈਨ' 'ਚ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਕਿਉਂਕਿ ਫੈਨ ਇਕ ਰੈਗੂਲਰ ਫਿਲਮ ਨਹੀਂ ਹੈ ਅਤੇ ਹੀਰੋ-ਹੀਰੋਇਨ ਦੇ ਰੋਮਾਂਸ 'ਤੇ ਇੰਨਾ ਜ਼ਿਆਦਾ ਫੋਕਸ ਨਹੀਂ ਹੋਵੇਗਾ, ਇਸ ਲਈ ਵਲੂਸ਼ਾ ਅਤੇ ਸ਼ਾਹਰੁਖ ਦੀ ਜੋੜੀ ਸਹੀ ਹੈ। ਵਲੂਸ਼ਾ ਇਕ ਸੁਪਰ ਮਾਡਲ ਹੈ ਅਤੇ ਸਾਲ 2000 'ਚ ਇਕ ਬਿਊਟੀ ਪੀਜੈਂਟ 'ਚ ਨਜ਼ਰ ਆਈ ਸੀ। ਕੋਰੀਓਗ੍ਰਾਫਰ ਮਾਰਕ ਰਾਬਿਨਸਨ ਨਾਲ ਵਿਆਹ ਤੋਂ ਬਾਅਦ ਵਲੂਸ਼ਾ ਨੇ ਮਾਡਲਿੰਗ ਤੋਂ ਬ੍ਰੇਕ ਲੈ ਲਿਆ ਸੀ। ਵਲੂਸ਼ਾ ਨੇ ਫਿਲਮ ਲਈ ਐਕਟਿੰਗ ਦੀ ਸਪੈਸ਼ਲ ਟ੍ਰੇਨਿੰਗ ਲਈ ਹੈ।
'ਕਪੂਰ ਐਂਡ ਸੰਨਜ਼' ਦੀ ਸ਼ੂਟਿੰਗ ਪੂਰੀ, ਜਲਦੀ ਰਿਲੀਜ਼ ਹੋਵੇਗੀ ਪਹਿਲੀ ਝਲਕ
NEXT STORY