ਨਵੀਂ ਦਿੱਲੀ- ਫਿਲਮਾਂ 'ਚ ਆਪਣੇ ਕਿਰਦਾਰ ਨੂੰ ਬਾਖੂਬੀ ਢੰਗ ਨਾਲ ਨਿਭਾਉਣ ਲਈ ਕਲਾਕਾਰਾਂ ਨੂੰ ਕੀ-ਕੀ ਨਹੀਂ ਕਰਨਾ ਪੈਂਦਾ। ਅਜਿਹਾ ਹੀ ਕੁਝ ਹੋਇਆ ਅਭਿਨੇਤਾ ਇਮਰਾਨ ਖਾਨ ਤੇ ਅਭਿਨੇਤਰੀ ਕੰਗਨਾ ਰਣੌਤ ਨਾਲ, ਜਦੋਂ ਉਹ ਇਕ ਗੀਤ ਦੀ ਸ਼ੂਟਿੰਗ ਦੌਰਾਨ ਸੱਚੀ ਟੱਲੀ ਹੋ ਗਏ। ਅਸਲ 'ਚ ਦੋਵਾਂ ਨੂੰ ਫਿਲਮ ਦੇ ਗੀਤ 'ਸਰਫਿਰਾ' 'ਚ ਸ਼ਰਾਬ ਪੀ ਰਹੇ ਕੱਪਲ ਦੀ ਐਕਟਿੰਗ ਕਰਨੀ ਸੀ ਪਰ ਸੀਨ ਸਹੀ ਤਰ੍ਹਾਂ ਨਾਲ ਸ਼ੂਟ ਨਹੀਂ ਹੋ ਰਿਹਾ ਸੀ। ਅਜਿਹੇ 'ਚ ਦੋਵਾਂ ਨੇ ਤੈਅ ਕੀਤਾ ਕਿ ਉਹ ਸੱਚੀ ਸ਼ਰਾਬ ਪੀਣਗੇ ਤਾਂ ਕਿ ਸੀਨ ਚੰਗੀ ਤਰ੍ਹਾਂ ਨਾਲ ਸ਼ੂਟ ਹੋ ਸਕੇ।
ਖਬਰਾਂ ਦੀ ਮੰਨੀਏ ਤਾਂ ਇਹ ਗੀਤ ਇਕ ਪਾਰਟੀ ਸੌਂਗ ਹੈ। ਅਜਿਹੇ 'ਚ ਇਸ ਗੀਤ ਦੀ ਸ਼ੂਟਿੰਗ ਦੌਰਾਨ ਕੰਗਨਾ ਤੇ ਇਮਰਾਨ ਨੇ ਰੱਜ ਕੇ ਧਮਾਲ ਮਚਾਇਆ। ਦੱਸਣਯੋਗ ਹੈ ਕਿ ਇਮਰਾਨ ਤੇ ਕੰਗਨਾ ਦੀ ਫਿਲਮ 'ਕੱਟੀ-ਬੱਟੀ' ਲਿਵ ਇਨ ਰਿਲੇਸ਼ਨਸ਼ਿਪ 'ਤੇ ਬਣੀ ਹੈ। ਫਿਮਲ ਨੂੰ ਨਿਖਿਲ ਅਡਵਾਨੀ ਨੇ ਡਾਇਰੈਕਟ ਕੀਤਾ ਹੈ। ਫਿਲਮ 18 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
ਸ਼ਾਹਰੁਖ ਖਾਨ ਬਣ ਗਏ ਹਨ ਧਾਰਮਿਕ, ਹੱਥ 'ਚ ਮਾਲਾ ਫੇਰਦੇ ਆਏ ਨਜ਼ਰ (ਦੇਖੋ ਤਸਵੀਰਾਂ)
NEXT STORY