ਮੁੰਬਈ- ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਨੇ ਅੱਜ ਹੀ ਦੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। 29 ਅਪ੍ਰੈਲ ਨੂੰ ਉਹ ਨਿਊਰੋਐਂਡੋਕ੍ਰਾਈਨ ਟਿਊਮਰ ਤੋਂ ਜੰਗ ਹਾਰ ਗਏ ਅਤੇ 53 ਸਾਲ ਦੀ ਉਮਰ 'ਚ ਉਨ੍ਹਾਂ ਨੇ ਹਮੇਸ਼ਾ-ਹਮੇਸ਼ਾ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ। ਭਾਵੇਂ ਹੀ ਅੱਜ ਉਹ ਸਾਡੇ ਵਿਚਕਾਰ ਨਹੀ ਹਨ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਡੇ ਨਾਲ ਹਨ। ਇਸ ਦਿੱਗਜ ਅਦਾਕਾਰ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮ ਤੋਂ ਘੱਟ ਨਹੀਂ ਸੀ। ਅੱਜ ਅਸੀਂ ਇਰਫਾਨ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਨ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੀਆਂ।


16 ਸਾਲ ਦੀ ਉਮਰ 'ਚ ਇਰਫਾਨ ਖਾਨ ਦਿਲ ਦੇ ਬੈਠੇ ਸਨ। ਇਹ ਕੁੜੀ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦੇ ਦੁੱਧ ਵਾਲੇ ਦੀ ਕੁੜੀ ਸੀ। ਉਨ੍ਹਾਂ ਨੇ ਖੁਦ ਇਕ ਇੰਟਰਵਿਊ 'ਚ ਆਪਣੀ ਪਿਆਰ ਕਹਾਣੀ ਦਾ ਜ਼ਿਕਰ ਕੀਤਾ ਸੀ। ਇਰਫਾਨ ਨੇ ਦੱਸਿਆ ਕਿ-ਉਹ ਸਿਰਫ ਇਸ ਲਈ ਦੁੱਧ ਲੈਣ ਜਾਂਦੇ ਸਨ ਤਾਂ ਜੋ ਦੁੱਧ ਵਾਲੇ ਦੀ ਧੀ ਦੀ ਸ਼ਕਲ ਉਨ੍ਹਾਂ ਨੂੰ ਦਿਖ ਜਾਵੇ। ਇੰਨਾ ਹੀ ਨਹੀਂ, ਕੁੜੀ ਵੀ ਉਨ੍ਹਾਂ ਨੂੰ ਦੇਖ ਕੇ ਮੁਸਕੁਰਾਉਂਦੀ ਸੀ।

ਜਦੋਂ ਉਨ੍ਹਾਂ ਨੇ ਪਹਿਲੀ ਵਾਰ ਉਸ ਕੁੜੀ ਨੂੰ ਨਾਂ ਲੈ ਕੇ ਬੁਲਾਇਆ ਤਾਂ ਉਨ੍ਹਾਂ ਨੇ ਬਹੁਤ ਚੰਗਾ ਰਿਐਕਟ ਕੀਤਾ। ਫਿਰ ਇਕ ਦਿਨ ਉਸ ਕੁੜੀ ਨੇ ਇਰਫਾਨ ਨੂੰ ਆਪਣੇ ਕਮਰੇ 'ਚ ਬੁਲਾ ਲਿਆ। ਅਦਾਕਾਰ ਨੇ ਸੋਚਿਆ ਕਿ ਹੁਣ ਕੁਝ ਨਾ ਕੁਝ ਹੋਣ ਵਾਲਾ ਹੈ ਪਰ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਤੱਕ ਫਿਰ ਗਿਆ ਜਦੋਂ ਕੁੜੀ ਨੇ ਉਨ੍ਹਾਂ ਨੂੰ ਚਿੱਠੀ ਦਿੱਤੀ। ਇਹ ਚਿੱਠੀ ਇਰਫਾਨ ਨੂੰ ਕੁੜੀ ਦੇ ਗੁਆਂਢ 'ਚ ਰਹਿਣ ਵਾਲੇ ਇਕ ਮੁੰਡੇ ਨੂੰ ਦੇਣੀ ਸੀ। ਕੁੜੀ ਕਿਸੇ ਹੋਰ ਨਾਲ ਪਿਆਰ ਕਰਦੀ ਸੀ ਅਤੇ ਉਨ੍ਹਾਂ ਨੇ ਇਰਫਾਨ ਨੂੰ ਮੈਸੇਂਜਰ ਬਣਾਇਆ ਸੀ। ਇਰਫਾਨ ਨੇ ਵੀ ਆਪਣੇ ਪਿਆਰ ਦੀ ਕੁਰਬਾਨੀ ਦੇਣ ਦਾ ਫੈ਼ਸਲਾ ਕੀਤਾ ਅਤੇ ਖੁਦ ਨੂੰ ਹੀਰੋ ਸਮਝਦੇ ਹੋਏ ਉਸ ਮੁੰਡੇ ਤੱਕ ਚਿੱਠੀ ਪਹੁੰਚਾ ਦਿੱਤੀ। ਉਸ ਸਮੇਂ ਉਹ ਇੰਨੇ ਮਾਸੂਮ ਸਨ ਕਿ ਚਿੱਠੀ ਖੋਲ੍ਹ ਕੇ ਵੀ ਨਹੀਂ ਪੜ੍ਹੀ।

ਸਿਰਫ ਉਹ ਨਮਾਜ਼ 'ਚ ਇਹ ਮੰਗਿਆ ਕਰਦੇ ਸਨ ਕਿ ਇਸ ਕੁੜੀ ਨਾਲ ਉਨ੍ਹਾਂ ਦਾ ਵਿਆਹ ਹੋ ਜਾਵੇ। ਪਰ ਉਨ੍ਹਾਂ ਦੀ ਇਹ ਦੁਆ ਪੂਰੀ ਨਹੀਂ ਹੋਈ। ਇਰਫਾਨ ਨੇ ਦੱਸਿਆ ਕਿ ਕਿ ਕੁੜੀ ਦੇ ਗਮ 'ਚ ਉਹ ਇੰਨੇ ਡੁੱਬ ਗਏ ਸਨ ਕਿ ਕਈ ਹਫ਼ਤਿਆਂ ਤੱਕ ਉਹ ਮੁਕੇਸ਼ ਦੇ ਦਰਦ ਭਰੇ ਗਾਣੇ ਸੁਣਦੇ ਰਹੇ।

ਇਰਫਾਨ ਅਤੇ ਉਨ੍ਹਾਂ ਦੀ ਪਤਨੀ ਸੁਤਾਪਾ ਦੀ ਲਵ ਸਟੋਰੀ ਵੀ ਬਹੁਤ ਦਿਲਚਸਪ ਹੈ। ਇਰਫਾਨ ਨੇ ਸੁਤਾਪਾ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਵਾਲੇ ਚਾਹੁਣ ਤਾਂ ਮੈਂ ਹਿੰਦੂ ਧਰਮ ਅਪਣਾਉਣ ਨੂੰ ਤਿਆਰ ਹਾਂ ਪਰ ਇਸ ਦੀ ਲੋੜ ਨਹੀਂ ਪਈ। ਸੁਤਾਪਾ ਦੇ ਪਰਿਵਾਰ ਨੇ ਉਨ੍ਹਾਂ ਨੂੰ ਉਂਝ ਹੀ ਅਪਣਾ ਲਿਆ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਕੰਮ 'ਤੇ ਬਾਰੀਕੀ ਨਾਲ ਨਜ਼ਰ ਰੱਖਦੀ ਹੈ। ਜੇਕਰ ਸੁਤਾਪਾ ਨਹੀਂ ਹੁੰਦੀ ਤਾਂ ਮੇਰੇ ਕੋਲ ਨਾ ਹਾਲੀਵੁੱਡ ਦਾ ਕੰਮ ਹੁੰਦਾ ਅਤੇ ਨਾ ਹੀ ਖੁਦ ਦਾ ਮਕਾਨ।
ਦੁਨੀਆ ਭਰ ’ਚ ਰਿਲੀਜ਼ ਹੋਈ ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’
NEXT STORY