ਮੁੰਬਈ- ਅਦਾਕਾਰਾ ਈਸ਼ਾ ਦਿਓਲ ਨੇ ਆਪਣੀ ਵੱਡੀ ਧੀ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਧੀ ਰਾਧਿਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮੇਰੀ ਬੇਬੀ, ਮੇਰੀ ਜ਼ਿੰਦਗੀ, ਮੇਰੀ ਰਾਧਿਆ ਆਈ ਲਵ ਯੂ, ਮੇਰੀ ਤਾਕਤਵਰ ਧੀ, ਪ੍ਰਮਾਤਮਾ ਤੁਹਾਡਾ ਭਲਾ ਕਰੇ। ਸਟੇ ਹੈਪੀ, ਹੈਲਥੀ ਅਤੇ ਬਲੈਸਡ’।
ਈਸ਼ਾ ਦਿਓਲ ਨੂੰ ਉਨ੍ਹਾਂ ਦੀ ਧੀ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਈਸ਼ਾ ਦਿਓਲ ਹਾਲ ਹੀ ‘ਚ ‘ਦੁਆ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਈਸ਼ਾ ਦੀਆਂ ਦੋ ਧੀਆਂ ਹਨ। ਵੱਡੀ ਧੀ ਦਾ ਨਾਂਅ ਰਾਧਿਆ ਹੈ, ਜਦੋਂਕਿ ਛੋਟੀ ਧੀ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ। ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਲਵ ਮੈਰਿਜ ਕਰਵਾਈ ਹੈ ਅਤੇ ਦੋਵਾਂ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ। ਈਸ਼ਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ। ਜਦੋਂ ਕਿ ਧਰਮਿੰਦਰ ਦੀ ਛੋਟੀ ਧੀ ਅਹਾਨਾ ਦਿਓਲ ਹੈ। ਇਸ ਤੋਂ ਇਲਾਵਾ ਧਰਮਿੰਦਰ ਦੇ ਚਾਰ ਬੱਚੇ ਹੋਰ ਹਨ। ਜਿਸ ‘ਚ ਸੰਨੀ ਦਿਓਲ ਅਤੇ ਬੌਬੀ ਦਿਓਲ ਅਤੇ ਦੋ ਧੀਆਂ ਹਨ।
ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸ਼ੰਮੀ ਕਪੂਰ ਨੇ ਦੂਜੀ ਪਤਨੀ ਨਾਲ ਵਿਆਹ ਲਈ ਰੱਖੀ ਸੀ ਇਹ ਸ਼ਰਤ
NEXT STORY