ਮੁੰਬਈ: ਅਦਾਕਾਰਾ ਈਸ਼ਾ ਗੁਪਤਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ‘ਆਸ਼ਰਮ 3’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਸ ’ਚ ਅਦਾਕਾਰਾ ਇਕ ਵੱਖਰੇ ਕਿਰਦਾਰ ’ਚ ਨਜ਼ਰ ਆਵੇਗੀ। ‘ਆਸ਼ਰਮ 3’ 3 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਦੀ ਕਾਸਟ ਇਸ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ: 30YEARSOFAKSHAYKUMAR: ਫ਼ਿਲਮ ਨਿਰਦੇਸ਼ਕਾਂ ਨੇ ਕੀਤੀ ਤਾਰੀਫ਼
ਹਾਲ ਹੀ ’ਚ ਈਸ਼ਾ ਗੁਪਤਾ ਅਤੇ ਹੋਰ ਕਲਾਕਾਰ ਪ੍ਰਮੋਸ਼ਨ ਦੇ ਸਿਲਸਿਲੇ ’ਚ ਦਿੱਲੀ ਪਹੁੰਚੇ ਹਨ ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।ਤਸਵੀਰਾਂ ’ਚ ਈਸ਼ਾ ਗੁਪਤਾ ਨੀਲੇ ਰੰਗ ਦੀ ਪ੍ਰਿੰਟ ਸਾੜੀ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਫ਼ਿਲਮ ਦੀ ਕਾਸਟ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਈਸ਼ਾ ਨੇ ਲਿਖਿਆ ‘ਜਪਨਾਮ, ਦਿੱਲੀ ’ਚ ‘ਆਸ਼ਰਮ 3’ ਦੇ ਪ੍ਰਮੋਸ਼ਨ।’ ਪ੍ਰਸ਼ੰਸਕ ਇਨਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਆਲੀਆ ਭੱਟ ਨੇ ਲੱਦਾਖ ਸੜਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਤੁਹਾਨੂੰ ਦੱਸ ਦੇਈਏ ਕਿ ‘ਆਸ਼ਰਮ 3’ ’ਚ ਈਸ਼ਾ ਦਾ ਕਿਰਦਾਰ ਇਕ ਇਮੇਜ ਮੇਕਰ ਸਪੈਸ਼ਲਿਸਟ ਦਾ ਹੈ। ਵੈੱਬ ਸੀਰੀਜ਼ ’ਚ ਈਸ਼ਾ ਅਤੇ ਬੌਬੀ ਦਿਓਲ ਤੋਂ ਇਲਾਵਾ ਅਦਿਤੀ ਪੋਹਨਕਰ, ਚੰਦਨ ਰਾਏ ਸਾਨਿਆਲ, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ, ਸਚਿਨ ਸ਼ਰਾਫ, ਅਧਿਆਨ ਸੁਮਨ, ਤ੍ਰਿਧਾ ਚੌਧਰੀ, ਵਿਕਰਮ ਕੋਚਰ, ਅਨੁਰਿਤਾ ਕੇ ਝਾਅ, ਰੁਸ਼ਦ ਰਾਣਾ, ਤਨਮਯ ਰੰਜਨ, ਪ੍ਰੀਤੀ ਸੂਦ, ਰਾਜੀਵ ਸਿਧਾਰਥ ਅਤੇ ਜਯਾ ਸੀਲ ਘੋਸ਼ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਪ੍ਰਕਾਸ਼ ਝਾਅ ਨੇ ਇਸ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਹੈ। ‘ਆਸ਼ਰਮ 3’ 3 ਜੂਨ ਨੂੰ ਐੱਮ.ਐਕਸ. ਪਲੇਅਰ ’ਤੇ ਰਿਲੀਜ਼ ਹੋਵੇਗੀ ਜਿਸ ਨੂੰ ਮੁਫ਼ਤ ’ਚ ਦੇਖਿਆ ਜਾ ਸਕਦਾ ਹੈ।
30YEARSOFAKSHAYKUMAR: ਫ਼ਿਲਮ ਨਿਰਦੇਸ਼ਕਾਂ ਨੇ ਕੀਤੀ ਤਾਰੀਫ਼
NEXT STORY