ਨਵੀਂ ਦਿੱਲੀ (ਬਿਊਰੋ) : ਪ੍ਰਸਿੱਧ ਟੀ. ਵੀ. ਸੀਰੀਅਲ 'ਇਸ਼ਕਬਾਜ਼' ਦੀ ਅਦਾਕਾਰਾ ਸ਼੍ਰੇਣੂ ਪਾਰਿਖ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਦਾਕਾਰਾ ਵੱਲੋਂ ਸਾਵਧਾਨੀ ਵਰਤਣ ਦੇ ਬਾਵਜੂਦ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। 'ਕਸੌਟੀ ਜ਼ਿੰਦਗੀ-2' ਦੇ ਅਦਾਕਾਰ ਪਾਰਥ ਸਮਥਾਨ ਨੇ ਵੀ ਹਾਲ 'ਚ ਖ਼ੁਲਾਸਾ ਕੀਤਾ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਇੱਕ ਹੋਰ ਟੈਲੀਵੀਜ਼ਨ ਅਦਾਕਾਰਾ ਵੀ ਕੋਰੋਨਾ ਦੀ ਚਪੇਟ ਆ ਚੁੱਕੀ ਹੈ। 'ਇਸ਼ਕਬਾਜ਼' ਅਦਾਕਾਰਾ ਸ਼੍ਰੇਣੂ ਪਾਰਿਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।
ਪੂਰੀ ਸਾਵਧਾਨੀ ਵਰਤਣ ਦੇ ਬਾਵਜੂਦ ਸ਼੍ਰੇਣੂ ਪਾਰਿਖ ਕੋਰੋਨਾ ਪਾਜ਼ੇਟਿਵ
ਅਦਾਕਾਰਾ ਨੇ ਆਪਣੇ ਇੰਸਟਾ ਪੋਸਟ 'ਚ ਖ਼ੁਲਾਸਾ ਕੀਤਾ ਕਿ ਬੇਹੱਦ ਸਾਵਧਾਨੀ ਵਰਤਣ ਦੇ ਬਾਵਜੂਦ ਉਹ ਇਸ ਕੋਰੋਨਾ ਆਫ਼ਤ ਤੋਂ ਬਚ ਨਹੀਂ ਸਕੀ। ਸ਼੍ਰੇਣੂ ਨੇ ਸਾਰਿਆਂ ਅੱਗੇ ਬੇਹੱਦ ਸਾਵਧਾਨ ਰਹਿਣ ਅਤੇ ਖ਼ੁਦ ਨੂੰ ਕੋਰੋਨਾ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਸ਼੍ਰੇਣੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, 'ਥੋੜ੍ਹੀ ਦੇਰ ਲਈ ਦੂਰ ਹੋ ਗਈ ਸੀ ਪਰ ਇਸ ਬਿਮਾਰੀ ਨੇ ਮੈਨੂੰ ਨਹੀਂ ਬਖਸ਼ਿਆ... ਕੁਝ ਦਿਨ ਪਹਿਲਾਂ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਅਤੇ ਮੈਂ ਹੁਣ ਹਸਪਤਾਲ 'ਚ ਠੀਕ ਹੋ ਰਹੀ ਹਾਂ। ਮੇਰੇ ਤੇ ਮੇਰੇ ਪਰਿਵਾਰ ਲਈ ਪ੍ਰਾਰਥਨਾ ਕਰੋ ਅਤੇ ਮੈਂ ਉਨ੍ਹਾਂ ਸਾਰੇ ਕੋਰੋਨਾ ਯੋਧਿਆਂ ਦੀ ਬਹੁਤ ਧੰਨਵਾਦੀ ਹਾਂ, ਜੋ ਇਸ ਦੁੱਖ ਦੀ ਘੜੀ 'ਚ ਵੀ ਮਰੀਜ਼ਾਂ ਨਾਲ ਖੜ੍ਹੇ ਹਨ।
ਪਾਰਥ ਸਮਥਾਨ ਵੀ ਆ ਚੁੱਕੇ ਨੇ ਕੋਰੋਨਾ ਦੀ ਚਪੇਟ 'ਚ
ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਬਿਮਾਰੀ ਬਾਰੇ ਦੱਸਦੇ ਹੋਏ ਪਾਰਥ ਨੇ ਖ਼ੁਦ ਦੀ ਇਕ ਤਸਵੀਰ ਪੋਸਟ ਕੀਤੀ ਸੀ ਅਤੇ ਲਿਖਿਆ ਸੀ, 'ਮੇਰਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਇਆ ਹੈ। ਹਾਲਾਂਕਿ ਮੇਰੇ ਲੱਛਣ ਹਲਕੇ ਹਨ, ਮੈਂ ਅਪੀਲ ਕਰਦਾ ਹਾਂ ਕਿ ਮੇਰੇ ਨਾਲ ਪਿਛਲੇ ਕੁਝ ਦਿਨਾਂ 'ਚ ਸੰਪਰਕ 'ਚ ਆਏ ਲੋਕ ਜਾਓ ਤੇ ਅਪਣਾ ਪਰੀਖਣ ਕਰਵਾ ਲਵੋ। ਕਿਰਪਾ ਸੁਰੱਖਿਤ ਰਹੋ ਤੇ ਆਪਣੀ ਦੇਖਭਾਲ ਕਰੋ।'
ਫਾਇਰਿੰਗ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਪੱਕੀ ਜ਼ਮਾਨਤ
NEXT STORY