ਜਲੰਧਰ (ਬਿਊਰੋ) : ਵੈੱਬ ਸੀਰੀਜ਼ 'ਪਾਤਾਲ ਲੋਕ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੂੰ ਹੁਣ ਬਾਲੀਵੁੱਡ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਫ਼ਿਲਮ 'Taxi No.24' ਨਾਲ ਜਗਜੀਤ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।

ਦੱਸ ਦਈਏ ਜਗਜੀਤ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਾਲੀਵੁੱਡ ਅਦਾਕਾਰ ਮਹੇਸ਼ ਮਾਂਜਰੇਕਰ ਇਸ ਫ਼ਿਲਮ ਨੂੰ ਲੀਡ ਕਰਨਗੇ। ਫ਼ਿਲਮ ਦੇ ਟਾਈਟਲ ਤੋਂ ਸੁਪਰਹਿੱਟ ਫ਼ਿਲਮ 'ਟੈਕਸੀ No 9211' ਦੀ ਯਾਦ ਆਉਂਦੀ ਹੈ ਪਰ ਕਹਾਣੀ 'ਟੈਕਸੀ No 9211' ਤੋਂ ਕਿੰਨੀ ਵੱਖਰੀ ਹੋਵੇਗੀ, ਇਹ ਤਾਂ ਫ਼ਿਲਮ ਰਿਲੀਜ਼ ਹੋਣ 'ਤੇ ਹੀ ਪਤਾ ਲੱਗੇਗਾ। ਜਗਜੀਤ ਸੰਧੂ ਲਈ ਇਹ ਇੱਕ ਬਹੁਤ ਵੱਡਾ ਮੌਕਾ ਹੋਵੇਗਾ। ਫ਼ਿਲਮ 'Taxi No.24' ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ। ਹਾਲ ਹੀ 'ਚ ਨਿਰਮਾਤਾ ਸਵਿਰਾਜ ਸ਼ੈੱਟੀ ਨੇ ਆਪਣੇ ਬੈਨਰ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ 'ਟੈਕਸੀ ਨੰਬਰ 24' ਦਾ ਪੋਸਟਰ ਰਿਲੀਜ਼ ਕੀਤਾ। ਫ਼ਿਲਮ ‘ਚ ਮਹੇਸ਼ ਮਾਂਜਰੇਕਰ ਅਤੇ ਜਗਜੀਤ ਸੰਧੂ ਤੋਂ ਇਲਾਵਾ ਐਕਚਰਸ ਅਨੰਗਾਸ਼ਾ ਵਿਸ਼ਵਾਸ ਮੁੱਖ ਭੂਮਿਕਾਵਾਂ 'ਚ ਨਜ਼ਰ ਆਏਗੀ।

ਫ਼ਿਲਮ ‘ਚ ਸਸਪੈਂਸ ਅਤੇ ਰੋਮਾਂਚ :-
ਫ਼ਿਲਮ ਦਾ ਨਿਰਮਾਣ ਸੌਮਿਤਰਾ ਸਿੰਘ ਨੇ ਕੀਤਾ ਹੈ। 'ਟੈਕਸੀ ਨੰਬਰ 24' ਇੱਕ ਡਿਜੀਟਲ ਫ਼ਿਲਮ ਹੈ। ਇਹ ਫ਼ਿਲਮ ਸਮੀਰ ਨਾਂ ਦੇ ਇੱਕ ਕਮਜ਼ੋਰ ਨੌਜਵਾਨ ਦੀ ਕਹਾਣੀ ਹੈ, ਜਿਸ ਨੇ ਇੱਕ ਬਹੁਤ ਮੁਸ਼ਕਲ ਦਿਨ ਵੇਖਿਆ ਹੈ। ਉਹ ਡਰਾਈਵਰ ਲਾਲ ਬਹਾਦਰ ਦੀ ਟੈਕਸੀ 'ਚ ਸਵਾਰੀ ਕਰਦਾ ਹੈ। ਫ਼ਿਲਮ 'ਚ ਸਸਪੈਂਸ ਅਤੇ ਰੋਮਾਂਚ ਦੀਆਂ ਕ੍ਰਮਵਾਰ ਘਟਨਾਵਾਂ ਹਨ, ਜੋ ਦਰਸ਼ਕਾਂ ਨੂੰ ਪਰਦੇ ਸਾਹਮਣੇ ਬਿਠਾਏ ਰੱਖਣ ਦੀ ਕੋਸ਼ਿਸ਼ ਕਰਨਗੀਆਂ।

ਕੰਗਨਾ ਨੇ ਲਾਏ ਇਕ ਤੀਰ ਨਾਲ ਦੋ ਨਿਸ਼ਾਨੇ : ਗਾਵਸਕਰ ਦੀ ਕੀਤੀ ਨਿੰਦਿਆ, ਅਨੁਸ਼ਕਾ 'ਤੇ ਕੱਸਿਆ ਤੰਜ
NEXT STORY