ਮੁੰਬਈ (ਬਿਊਰੋ)– ਜੈ ਭਾਨੁਸ਼ਾਲੀ ਤੇ ਮਾਹੀ ਵਿਜ ਦੀ ਧੀ ਤਾਰਾ ਨੂੰ ਤੇਜ਼ ਬੁਖਾਰ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਕਾਰਨ ਅੱਜ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਖ਼ੁਸ਼ਖ਼ਬਰੀ ਨੂੰ ਸ਼ੇਅਰ ਕਰਦਿਆਂ ਤਾਰਾ ਦੇ ਪਿਤਾ ਯਾਨੀ ਜੈ ਭਾਨੁਸ਼ਾਲੀ ਨੇ ਮਾਹੀ ਵਿਜ ਤੇ ਤਾਰਾ ਦੀ ਇਕ ਕਿਊਟ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਤਾਰਾ ਤੇ ਮਾਹੀ ਇਕ-ਦੂਜੇ ਨਾਲ ਖੇਡ ਰਹੇ ਹਨ ਤੇ ਇਸ ਦੌਰਾਨ ਤਾਰਾ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ। ਵੀਡੀਓ ਹਸਪਤਾਲ ਦੇ ਕਮਰੇ ’ਚ ਬਣਾਈ ਗਈ ਹੈ। ਇਸ ਵੀਡੀਓ ’ਤੇ ਕਈ ਮਸ਼ਹੂਰ ਹਸਤੀਆਂ ਦੇ ਕੁਮੈਂਟਸ ਆ ਰਹੇ ਹਨ। ਲੋਕ ਤਾਰਾ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)
ਦੱਸ ਦੇਈਏ ਕਿ ਵੀਰਵਾਰ 17 ਅਗਸਤ ਨੂੰ ਤਾਰਾ ਨੂੰ ਸਕੂਲ ਤੋਂ ਘਰ ਆਉਣ ਤੋਂ ਬਾਅਦ ਤੇਜ਼ ਬੁਖਾਰ ਹੋ ਗਿਆ ਸੀ। ਪਹਿਲਾਂ ਤਾਂ ਮਾਹੀ ਨੇ ਇਸ ਦਾ ਇਲਾਜ ਆਮ ਬੁਖਾਰ ਵਾਂਗ ਕੀਤਾ ਪਰ ਰਾਤ ਨੂੰ ਤੇਜ਼ ਬੁਖਾਰ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਟੈਸਟ ਤੋਂ ਬਾਅਦ ਪਤਾ ਲੱਗਾ ਕਿ ਤਾਰਾ ਨੂੰ ਇੰਫਲੂਐਂਜ਼ਾ ਏ ਫਲੂ ਹੋ ਗਿਆ ਹੈ, ਜਿਸ ਕਾਰਨ ਤਾਰਾ ਨੂੰ ਬੁਖਾਰ ਤੇ ਦਰਦ ਹੋ ਰਹੀ ਸੀ ਪਰ ਹੁਣ ਤਾਰਾ ਬਿਲਕੁਲ ਠੀਕ ਹੈ ਤੇ ਘਰ ਵਾਪਸ ਆ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
1739 ਦੇ ਸਮੇਂ ਦੀ ਕਹਾਣੀ ਹੈ ‘ਮਸਤਾਨੇ’, ਫ਼ਿਲਮ ਇਸ ਸ਼ੁੱਕਰਵਾਰ ਨੂੰ ਹੋ ਰਹੀ ਰਿਲੀਜ਼
NEXT STORY