ਮੁੰਬਈ- ਸ਼੍ਰੀਦੇਵੀ ਨੇ ਨਾ ਸਿਰਫ ਬਾਲੀਵੁੱਡ ਬਲਕਿ ਪੈਨ ਇੰਡੀਆ ਫਿਲਮਾਂ 'ਚ ਵੀ ਆਪਣਾ ਨਾਮ ਕਮਾਇਆ ਹੈ। 13 ਅਗਸਤ 1963 ਨੂੰ ਜਨਮੀ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਨੂੰ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਹਰ ਕੋਈ ਯਾਦ ਕਰ ਰਿਹਾ ਹੈ। ਸ਼੍ਰੀਦੇਵੀ ਨੇ ਸਾਲ 1979 'ਚ ਸੋਲਵਾ ਸਾਵਨ ਨਾਲ ਹਿੰਦੀ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਅਤੇ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਸਮੇਂ ਦੌਰਾਨ ਉਹ ਫਿਲਮ ਨਿਰਮਾਤਾ ਬੋਨੀ ਕਪੂਰ ਨੂੰ ਮਿਲੇ ਅਤੇ ਬਾਅਦ 'ਚ 1996 'ਚ ਸ਼ਿਰਡੀ 'ਚ ਉਨ੍ਹਾਂ ਨਾਲ ਵਿਆਹ ਕੀਤਾ।

ਜਾਨ੍ਹਵੀ ਕਪੂਰ ਨੂੰ ਇੱਕ ਵਾਰ ਫਿਰ ਤਿਰੂਪਤੀ ਤਿਰੁਮਾਲਾ ਮੰਦਰ 'ਚ ਦੇਖਿਆ ਗਿਆ। ਜਾਨ੍ਹਵੀ ਨੇ ਸੋਸ਼ਲ ਮੀਡੀਆ 'ਤੇ ਸਾਊਥ ਇੰਡੀਅਨ ਲੁੱਕ 'ਚ ਮੰਦਰ ਦੇ ਬਾਹਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਮਾਂ ਸ਼੍ਰੀਦੇਵੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।ਜਾਨ੍ਹਵੀ ਆਪਣੀ ਮਾਂ ਦੇ ਹਰ ਜਨਮ ਦਿਨ 'ਤੇ ਤਿਰੁਮਾਲਾ ਤਿਰੂਪਤੀ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਨ੍ਹਵੀ ਭਗਵਾਨ ਵੈਂਕਟੇਸ਼ ਦੇ ਦਰਸ਼ਨਾਂ ਲਈ ਤਿਰੂਪਤੀ ਪਹੁੰਚੀ। ਇਸ ਦੌਰਾਨ ਉਸ ਨੇ ਪੀਲੇ ਰੰਗ ਦੀ ਸਾੜ੍ਹੀ ਤੇ ਦੱਖਣੀ ਭਾਰਤੀ ਗਹਿਣੇ ਪਹਿਨੇ ਸਨ।

ਤਿਰੁਮਾਲਾ ਤਿਰੂਪਤੀ ਦੀਆਂ ਪੌੜੀਆਂ
ਆਪਣੀ ਤਸਵੀਰ ਤੋਂ ਇਲਾਵਾ, ਜਾਨ੍ਹਵੀ ਕਪੂਰ ਨੇ ਮੰਦਰ ਦੀਆਂ ਪੌੜੀਆਂ ਦੀ ਇੱਕ ਝਲਕ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤਿਰੁਮਾਲਾ ਦੀਆਂ 360 ਪੌੜੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ 'ਤੇ ਉਹ ਗੋਡਿਆਂ ਭਾਰ ਚੜ੍ਹਦੀ ਹੈ। ਇਹ ਇੱਕ ਪਰੰਪਰਾ ਹੈ ਅਤੇ ਜਾਨ੍ਹਵੀ ਇਸ ਮੰਦਰ ਨਾਲ ਆਪਣੇ ਅਧਿਆਤਮਕ ਸਬੰਧ ਦੇ ਕਾਰਨ ਇਸ ਦਾ ਪਾਲਣ ਕਰਦੀ ਹੈ।

'ਕੁੰਡਲੀ ਭਾਗਿਆ' ਦੀ ਪ੍ਰੀਤਾ ਬਣਨ ਵਾਲੀ ਹੈ ਮਾਂ, ਸੈੱਟ 'ਤੇ ਮੀਡੀਆ ਨੂੰ ਕੀਤਾ ਬੈਨ
NEXT STORY