ਉਦੈਪੁਰ (ਰਾਜਸਥਾਨ)- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜਸਬੀਰ ਸਿੰਘ ਜੱਸੀ ਦੇ ਸ਼ੋਅ ਦੌਰਾਨ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਪੁਲਸ ਨੇ ਦੇਰ ਰਾਤ ਸ਼ੋਰ-ਸ਼ਰਾਬੇ ਅਤੇ ਸਮਾਂ ਸੀਮਾ ਦਾ ਹਵਾਲਾ ਦਿੰਦੇ ਹੋਏ ਜੱਸੀ ਗਿੱਲ ਦਾ ਸਾਊਂਡ ਸਿਸਟਮ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਗਾਇਕ ਨੇ ਹਾਰ ਨਹੀਂ ਮੰਨੀ ਅਤੇ ਸਟੇਜ ਛੱਡ ਕੇ ਹੇਠਾਂ ਉੱਤਰ ਆਏ ਅਤੇ ਬਿਨਾਂ ਮਾਈਕ ਦੇ ਆਪਣੀ ਅਸਲੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।
11 ਵਜੇ ਬੰਦ ਹੋਇਆ ਸਾਊਂਡ ਸਿਸਟਮ
ਇਹ ਘਟਨਾ 15 ਨਵੰਬਰ ਨੂੰ ਉਦੈਪੁਰ ਦੇ ਇੱਕ ਪ੍ਰਮੁੱਖ ਮੈਰਿਜ ਪੈਲੇਸ ਵਿੱਚ ਵਾਪਰੀ, ਜਿੱਥੇ ਇੱਕ ਅਮੀਰ ਵਪਾਰੀ ਪਰਿਵਾਰ ਦੀ ਧੀ ਦਾ ਵਿਆਹ ਸੀ। ਜੱਸੀ ਗਿੱਲ ਇਸ ਸਮਾਗਮ ਲਈ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਸਨ ਅਤੇ 'ਗੁੜ ਨਾਲੋਂ ਇਸ਼ਕ ਮਿੱਠਾ' ਅਤੇ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਵਰਗੇ ਹਿੱਟ ਗਾਣਿਆਂ 'ਤੇ ਪ੍ਰਫਾਰਮ ਕਰ ਰਹੇ ਸਨ। ਗਾਇਕ ਦੇ ਨਿੱਜੀ ਸਹਾਇਕ (ਪੀਏ) ਨੇ ਪੁਸ਼ਟੀ ਕੀਤੀ ਕਿ ਰਾਤ ਕਰੀਬ 11 ਵਜੇ ਪੁਲਸ ਟੀਮ ਪਹੁੰਚੀ। ਪੁਲਸ ਨੇ ਸ਼ੋਰ-ਸ਼ਰਾਬੇ ਅਤੇ ਸਮਾਂ ਸੀਮਾ ਦਾ ਹਵਾਲਾ ਦੇ ਕੇ ਤੁਰੰਤ ਸਾਊਂਡ ਸਿਸਟਮ ਬੰਦ ਕਰਵਾ ਦਿੱਤਾ।
ਜੱਸੀ ਨੇ ਬਿਨਾਂ ਮਾਈਕ ਦੇ ਕੀਤੀ ਪੇਸ਼ਕਾਰੀ
ਸਾਊਂਡ ਬੰਦ ਹੋਣ ਦੇ ਬਾਵਜੂਦ ਜੱਸੀ ਗਿੱਲ ਨੇ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ। ਉਹ ਸਟੇਜ ਤੋਂ ਹੇਠਾਂ ਉੱਤਰ ਆਏ ਅਤੇ ਬਿਨਾਂ ਕਿਸੇ ਇਲੈਕਟ੍ਰਾਨਿਕ ਸਪੋਰਟ ਦੇ ਆਪਣੀ ਮਿੱਠੀ ਆਵਾਜ਼ ਵਿੱਚ ਗਾਉਣ ਲੱਗੇ। ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਲਾੜਾ-ਲਾੜੀ ਵੀ ਜੱਸੀ ਦੇ ਨਾਲ ਥਿਰਕਦੇ ਨਜ਼ਰ ਆਏ, ਜਦੋਂ ਕਿ ਮਹਿਮਾਨ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਾਥ ਦਿੰਦੇ ਰਹੇ। ਇੱਕ ਮਹਿਮਾਨ ਨੇ ਜੱਸੀ ਦੀ ਤਾਰੀਫ਼ ਕਰਦੇ ਹੋਏ ਕਿਹਾ, "ਜੱਸੀ ਵਰਗੇ ਸਿੰਗਰ ਆਟੋਟਿਊਨ 'ਤੇ ਨਿਰਭਰ ਨਹੀਂ ਹੁੰਦੇ, ਉਨ੍ਹਾਂ ਦੀ ਆਵਾਜ਼ ਵਿੱਚ ਹੀ ਜਾਦੂ ਹੈ"।
ਇੰਸਟਾਗ੍ਰਾਮ 'ਤੇ ਜੱਸੀ ਦਾ ਪ੍ਰਤੀਕਰਮ
ਇਸ ਘਟਨਾ ਤੋਂ ਬਾਅਦ ਜੱਸੀ ਗਿੱਲ ਨੇ ਖੁਦ ਇਸ ਦਾ ਜ਼ਿਕਰ ਇੰਸਟਾਗ੍ਰਾਮ 'ਤੇ ਕੀਤਾ ਅਤੇ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲਿਆ। ਉਨ੍ਹਾਂ ਨੇ ਲਿਖਿਆ: "ਪੁਲਸ ਸਾਡੀ ਸਾਊਂਡ ਬੰਦ ਕਰਾ ਸਕਦੀ ਆ ਪਰ ਰੌਣਕ ਕਿੱਦਾਂ ਬੰਦ ਕਰਾਏਗੀ"। ਇਸ ਅਨੋਖੀ ਪੇਸ਼ਕਾਰੀ ਤੋਂ ਬਾਅਦ ਜੱਸੀ ਦੀ ਪ੍ਰਸਿੱਧੀ ਹੋਰ ਵਧ ਗਈ ਹੈ। ਉਨ੍ਹਾਂ ਦਾ ਇਹ ਪ੍ਰਦਰਸ਼ਨ ਸੋਸ਼ਲ ਮੀਡੀਆ 'ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ ਹੈ ਕਿ "ਪੰਜਾਬੀ ਕਿਸੇ ਤੋਂ ਘੱਟ ਨਹੀਂ, ਜੱਸੀ ਨੇ ਬਿਨਾਂ ਮਿਊਜ਼ਿਕ ਦੇ ਵੀ ਸ਼ੋਅ 'ਚ ਰੋਣਕਾਂ ਲਗਾ ਦਿੱਤੀਆਂ। ਇਸ ਘਟਨਾ ਨੇ ਉਦੈਪੁਰ ਵਰਗੇ ਸੈਰ-ਸਪਾਟਾ ਵਾਲੇ ਸ਼ਹਿਰਾਂ ਵਿੱਚ ਰਾਤ ਦੇ ਸਮਾਗਮਾਂ 'ਤੇ ਲੱਗੇ ਨਿਯਮਾਂ ਦੀ ਯਾਦ ਦਿਵਾਈ ਹੈ।
ਬਾਲੀਵੁੱਡ ਤੋਂ ਬਾਅਦ ਹੁਣ ਤੇਲਗੂ ਸਿਨੇਮਾ 'ਚ ਤਹਿਲਕਾ ਮਚਾਉਣ ਨੂੰ ਤਿਆਰ ਰਾਸ਼ਾ ਥਡਾਨੀ
NEXT STORY