ਸ੍ਰੀਨਗਰ (ਬਿਊਰੋ)– ਪ੍ਰਸਿੱਧ ਪੰਜਾਬੀ ਗਾਇਕਾਂ ਨੇ ਸ਼ਨੀਵਾਰ ਸ਼ਾਮ ਇਥੇ ਡਲ ਝੀਲ ਦੇ ਕੰਢੇ ਸਥਿਤ ਜ਼ਬਰਵਾਨ ਪਾਰਕ ਨੂੰ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹਿਲਾ ਕੇ ਰੱਖ ਦਿੱਤਾ। ਵਨ ਡਿਜੀਟਲ ਐਂਟਰਟੇਨਮੈਂਟ ਤੇ ਬੰਟੀ ਬੈਂਸ ਪ੍ਰੋਡਕਸ਼ਨਜ਼ ਵਲੋਂ ਅਲਟਰਨੇਟ ਕਸ਼ਮੀਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ‘ਜਸ਼ਨ-ਏ-ਕਸ਼ਮੀਰ’ ਟਾਈਟਲ ਵਾਲਾ ਸੰਗੀਤਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ
ਇਸ ਮੌਕੇ ਪੰਜਾਬੀ ਗਾਇਕਾਂ ’ਚ ਅਫਸਾਨਾ ਖ਼ਾਨ, ਜੋਰਡਨ ਸੰਧੂ, ਪਰੀ ਪੰਧੇਰ, ਸਾਜ਼, ਅਰਮਾਨ ਢਿੱਲੋਂ, ਪ੍ਰਭ ਭੈਂਸ, ਚੇਤ ਸਿੰਘ, ਜਸ਼ਨ ਇੰਦਰ ਤੇ ਸੋਫੀਆ ਇੰਦਰ ਸ਼ਾਮਲ ਹੋਏ। ਇਸ ਮੌਕੇ ਵਕਾਰ ਖ਼ਾਨ ਤੇ ਨੂਰ ਮੁਹੰਮਦ ਵਰਗੇ ਕਸ਼ਮੀਰੀ ਕਲਾਕਾਰਾਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ।
‘ਤਿੱਤਲੀਆਂ’ ਗੀਤ ਦੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਕਿਹਾ ਕਿ ਉਹ ਪਹਿਲੀ ਵਾਰ ਕਸ਼ਮੀਰ ’ਚ ਪਰਫਾਰਮ ਕਰਕੇ ਖ਼ੁਸ਼ ਹੈ। ਉਸ ਨੇ ਕਿਹਾ, ‘‘ਮੈਂ ਇਸ ਖ਼ੂਬਸੂਰਤ ਜਗ੍ਹਾ ’ਤੇ ਪਹਿਲਾਂ ਕਦੇ ਨਹੀਂ ਗਈ ਸੀ ਤੇ ਇਥੇ ਇਕ ਸੰਗੀਤ ਸਮਾਰੋਹ ਕਰਨਾ ਹਮੇਸ਼ਾ ਇਕ ਸੁਪਨਾ ਸੀ ਤੇ ਆਖਰਕਾਰ ਇਹ ਪੂਰਾ ਹੋਇਆ।’’
ਉਸ ਨੇ ਕਿਹਾ ਕਿ ਘਾਟੀ ਦੇ ਲੋਕ ਸੁੰਦਰ ਹਨ। ਉਸ ਨੂੰ ਲੋਕਾਂ ਦੀ ਪਰਾਹੁਣਚਾਰੀ ਨਾਲ ਪਿਆਰ ਹੋ ਗਿਆ ਹੈ। ਉਹ ਬਹੁਤ ਪਿਆਰ ਕਰਨ ਵਾਲੇ ਤੇ ਦੇਖਭਾਲ ਕਰਨ ਵਾਲੇ ਹਨ। ਉਹ ਭਵਿੱਖ ’ਚ ਕਸ਼ਮੀਰ ’ਚ ਹੋਰ ਸੰਗੀਤ ਸਮਾਰੋਹ ਕਰਨਾ ਪਸੰਦ ਕਰੇਗੀ।
ਬੰਟੀ ਬੈਂਸ ਪ੍ਰੋਡਕਸ਼ਨਜ਼ ਦੇ ਮਾਲਕ ਬੰਟੀ ਬੈਂਸ ਨੇ ਕਿਹਾ, ‘‘ਅਸੀਂ ਕਸ਼ਮੀਰ ’ਚ ਅਜਿਹੇ ਸੰਗੀਤ ਸਮਾਰੋਹ ਦਾ ਆਯੋਜਨ ਕਰਕੇ ਖ਼ੁਸ਼ ਹਾਂ ਤੇ ਅਸੀਂ ਅਜਿਹੇ ਹੋਰ ਸ਼ੋਅਜ਼ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰ ਰਹੇ ਹਾਂ।’’
ਜਸਪ੍ਰੀਤ ਕੌਰ, ਸੀਨੀਅਰ ਮੈਨੇਜਰ ਵਨ ਡਿਜੀਟਲ ਐਂਟਰਟੇਨਮੈਂਟ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਸ਼ੋਅ ਸੀ। ਉਨ੍ਹਾਂ ਨੂੰ ਪ੍ਰਸ਼ੰਸਕਾਂ ਤੇ ਦਰਸ਼ਕਾਂ ਤੋਂ ਇੰਨਾ ਭਰਵਾਂ ਹੁੰਗਾਰਾ ਮਿਲਿਆ ਹੈ। ਉਹ ਸਾਰੇ ਪ੍ਰਬੰਧਕਾਂ ਦੇ ਸਹਿਯੋਗ ਲਈ ਧੰਨਵਾਦੀ ਹਨ। ਸ਼ੋਅ ਦੀ ਮੇਜ਼ਬਾਨੀ ਕਸ਼ਮੀਰੀ ਮੂਲ ਦੀ ਪੰਜਾਬੀ ਅਦਾਕਾਰਾ ਰਹਿਮਤ ਰਤਨ ਕੌਰ ਤੇ ਰੈੱਡ ਐੱਫ. ਐੱਮ. ਦੇ ਆਰ. ਜੇ. ਰਫੀਕ ਨੇ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ
NEXT STORY