ਜਲੰਧਰ (ਬਿਊਰੋ) : ਟੈਲੀਵਿਜ਼ਨ ਦੀ ਦੁਨੀਆਂ 'ਚ ਬਤੌਰ ਸਟੈਂਡ-ਅੱਪ ਕਾਮੇਡੀਅਨ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਜਸਵੰਤ ਸਿੰਘ ਰਾਠੌਰ, ਜੋ ਹੁਣ ਸਿਨੇਮਾ ਦੇ ਖੇਤਰ 'ਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ। ਇਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਦਾ ਹੀ ਭਲੀਭਾਂਤ ਇਜ਼ਹਾਰ ਕਰਵਾਉਣ 'ਚ ਸਫ਼ਲ ਰਹੀ ਹੈ, ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫ਼ਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ', ਜਿਸ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ
ਬਾਲੀਵੁੱਡ ਦੇ ਮਸ਼ਹੂਰ ਲੇਖਕ ਰਾਜ ਸ਼ਾਂਡਿਲਿਆ ਦੁਆਰਾ ਨਿਰਦੇਸ਼ਿਤ ਕੀਤੀ ਗਈ ਉਕਤ ਕਾਮੇਡੀ ਡਰਾਮਾ ਫ਼ਿਲਮ ਦਾ ਨਿਰਮਾਣ 'ਬਾਲਾਜੀ ਟੈਲੀਫਿਲਮਜ਼ ਅਤੇ ਟੀ-ਸੀਰੀਜ਼' ਦੁਆਰਾ ਕੀਤਾ ਗਿਆ ਹੈ। ਦੁਨੀਆਭਰ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਇਸ ਫ਼ਿਲਮ 'ਚ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਤੋਂ ਮਲਿਕਾ ਸ਼ੇਰਾਵਤ, ਵਿਜੇ ਰਾਜ਼, ਟਿਕੂ ਤਲਸਾਨੀਆ ਅਤੇ ਅਰਚਨਾ ਪੂਰਨ ਸਿੰਘ ਵੀ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ। ਫ਼ਿਲਮ 'ਚ ਨਿਭਾਏ ਪ੍ਰਭਾਵੀ ਰੋਲ ਨਾਲ ਚੌਖੀ ਪ੍ਰਸ਼ੰਸਾ ਹਾਸਲ ਕਰ ਰਹੇ ਹਨ ਅਦਾਕਾਰ ਜਸਵੰਤ ਸਿੰਘ ਰਾਠੌਰ, ਜਿਸ ਨਾਲ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਇਹ ਬਾਕਮਾਲ ਅਦਾਕਾਰ, ਜੋ ਆਉਣ ਵਾਲੇ ਦਿਨਾਂ 'ਚ ਕਈ ਹੋਰ ਵੱਡੀਆਂ ਫ਼ਿਲਮਾਂ 'ਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ
ਮੂਲ ਰੂਪ 'ਚ ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਨਾਲ ਸੰਬੰਧਤ ਇਹ ਪ੍ਰਤਿਭਾਵਾਨ ਕਾਮੇਡੀਅਨ ਟੀ. ਵੀ. ਤੋਂ ਬਾਅਦ ਬਹੁਤ ਥੋੜੇ ਜਿਹੇ ਸਮੇਂ 'ਚ ਹੀ ਸਿਨੇਮਾ ਖੇਤਰ 'ਚ ਵੀ ਚੌਖੀ ਭੱਲ ਸਥਾਪਿਤ ਕਰਨ 'ਚ ਸਫ਼ਲ ਰਹੇ ਹਨ, ਜਿਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਹਿੰਦੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਸ਼ਾਨਦਾਰ ਨਿਰਦੇਸ਼ਕਾਂ 'ਚ ਅਪਣਾ ਸ਼ੁਮਾਰ ਕਰਵਾ ਰਹੇ ਰਾਜ ਸ਼ਾਂਡਿਲਿਆ ਦੀ ਉਕਤ ਬਹੁ-ਚਰਚਿਤ ਅਤੇ ਬਿਹਤਰੀਨ ਫ਼ਿਲਮ ਦਾ ਮਹੱਤਵਪੂਰਨ ਹਿੱਸਾ ਬਣਨਾ ਉਨ੍ਹਾਂ ਲਈ ਕਾਫ਼ੀ ਮਾਣ ਵਾਲੀ ਗੱਲ ਰਹੀ ਹੈ, ਜਿਸ ਦੌਰਾਨ ਸੀਨੀਅਰ ਐਕਟਰਜ਼ ਦੀ ਸੋਹਬਤ ਮਾਨਣ ਅਤੇ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਨੂੰ ਵੀ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਖ਼ਿਲਾਫ਼ ਹਮੇਸ਼ਾ ਕਿਉਂ ਬੋਲਦੇ ਨੇ ਜਸਬੀਰ ਜੱਸੀ? ਕਲਾਕਾਰਾਂ ਨੂੰ ਵੀ ਲੈ ਕੇ ਆਖ 'ਤੀ ਵੱਡੀ ਗੱਲ
ਆਗਾਮੀ ਪ੍ਰੋਜੈਕਟਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਦੀ 'ਕਾਂਸਟੇਬਲ ਹਰਜੀਤ ਕੌਰ' ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਵੀ ਜਲਦ ਰਿਲੀਜ਼ ਹੋਣਗੀਆਂ, ਜਿਨਾਂ 'ਚ ਵੀ ਅਹਿਮ ਕਿਰਦਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Nia Sharma ਨੇ ਕਲਰਜ਼ ਚੈਨਲ ਦੀ ਖੋਲ੍ਹੀ ਪੋਲ, ਦੱਸ 'ਤੀ ਕਿਵੇਂ ਰਚੀ ਸੀ ਸਾਜ਼ਿਸ਼
NEXT STORY