ਜਲੰਧਰ- ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਜੱਟ ਐਂਡ ਜੂਲੀਅਟ-3' ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਦਿਲਜੀਤ ਤੇ ਨੀਰੂ 6ਵੀਂ ਵਾਰ ਕਿਸੇ ਫ਼ਿਲਮ 'ਚ ਇਕੱਠੇ ਨਜ਼ਰ ਆ ਰਹੇ ਹਨ। ਫ਼ਿਲਮ 'ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਹਨ। ਫ਼ਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ।ਦੱਸ ਦੇਈਏ ਕਿ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ- ਏਅਰਹੋਸਟੈਸ ਬਣਨਾ ਚਾਹੁੰਦੀ ਸੀ ਹਿਨਾ ਖਾਨ, ਬਣ ਗਈ ਅਦਾਕਾਰਾ, ਇਸ ਨਾਟਕ ਤੋਂ ਮਿਲੀ ਘਰ-ਘਰ 'ਚ ਪਛਾਣ
ਫ਼ਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ।ਫ਼ਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਫ਼ਿਲਮ ਨੂੰ ਬਲਵਿੰਦਰ ਸਿੰਘ (ਰੁਬੀ), ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬਾਂਸਲ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ।
ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸ਼ੇਅਰ
'ਕਲਕੀ AD 2898' ਦੀ ਸੁਨਾਮੀ ਦੇ ਵਿਚਕਾਰ, ਦਿਲਜੀਤ ਦੋਸਾਂਝ ਦੀ ਜੱਟ ਐਂਡ ਜੂਲੀਅਟ 3 ਆਪਣਾ ਜਾਦੂ ਦਿਖਾਉਣ 'ਚ ਸਫਲ ਸਾਬਤ ਹੋਈ ਹੈ। ਫ਼ਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆਇਆ ਹੈ ਅਤੇ ਇਸ ਨੇ ਨਾ ਸਿਰਫ਼ ਭਾਰਤ ਸਗੋਂ ਵਿਦੇਸ਼ਾਂ 'ਚ ਵੀ ਕਮਾਲ ਕਰ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਫ਼ਿਲਮ ਦੇ ਕਲੈਕਸ਼ਨ ਬਾਰੇ। ਜੱਟ ਐਂਡ ਜੂਲੀਅਟ ਇਸ ਫਰੈਂਚਾਇਜ਼ੀ ਦੀ ਤੀਜੀ ਫਿਲਮ ਹੈ। ਇਸ ਦੇ ਪਹਿਲੇ ਦੋ ਭਾਗ ਵੀ ਹਿੱਟ ਹੋ ਚੁੱਕੇ ਹਨ ਅਤੇ ਹੁਣ ਤੀਜਾ ਭਾਗ ਵੀ ਹਿੱਟ ਹੋਣ ਜਾ ਰਿਹਾ ਹੈ। ਪਹਿਲੇ ਦਿਨ ਦੇ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਤੀਜਾ ਭਾਗ ਵੀ ਹਿੱਟ ਹੋਣ ਵਾਲਾ ਹੈ। ਭਾਰਤ ਵਿੱਚ 4.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਓਵਰਸੀਜ਼ ਮਾਰਕਿਟ ਦੀ ਗੱਲ ਕਰੀਏ ਤਾਂ ਫ਼ਿਲਮ ਨੇ 4 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫ਼ਿਲਮ ਦਾ ਵਰਲਡਵਾਈਡ ਕਲੈਕਸ਼ਨ 8 ਕਰੋੜ ਹੋ ਗਿਆ ਹੈ। ਜੋ ਕਿ ਪੰਜਾਬੀ ਫ਼ਿਲਮ ਦੇ ਹਿਸਾਬ ਨਾਲ ਕਾਫ਼ੀ ਸ਼ਾਨਦਾਰ ਹੈ।
ਸੋਨਾਕਸ਼ੀ ਸਿਨਹਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸ਼ੇਅਰ
NEXT STORY